ਸੰਗਰੂਰ ਦੇ ਸੁਨਾਮ ‘ਚ ਰੇਲਵੇ ਸਟੇਸ਼ਨ ਤੇ ਬਣੀ ਮੋਟਰਸਾਈਕਲ ਪਾਰਕਿੰਗ ਵਿੱਚੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਚੋਰੀ ਕਰਨ ਆਏ ਦੋਸ਼ੀ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਸੰਗਰੂਰ: ਸੰਗਰੂਰ ਦੇ ਸੁਨਾਮ ‘ਚ ਰੇਲਵੇ ਸਟੇਸ਼ਨ ਤੇ ਬਣੀ ਮੋਟਰਸਾਈਕਲ ਪਾਰਕਿੰਗ ਵਿੱਚੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਚੋਰੀ ਕਰਨ ਆਏ ਦੋਸ਼ੀ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਦਰਆਸਲ, ਦੋਸ਼ੀ ਪਾਰਕਿੰਗ ‘ਚ ਧੱਕੇ ਨਾਲ ਯਾਨੀ ਚੋਰੀ ਕਿਸੇ ਹੋਰ ਦਾ ਮੋਟਰਸਾਈਕਲ ਲੈ ਜਾਣ ਲਈ ਆਇਆ ਸੀ। ਜਦੋਂ ਪਾਰਕਿੰਗ ਦੇ ਠੇਕੇਦਾਰ ਨੇ ਉਸ ਤੋਂ ਪਰਚੀ ਮੰਗੀ ਤਾਂ ਦੋਨਾਂ ਵਿਚਕਾਰ ਬਹਿਸ ਛਿੜ ਗਈ। ਜਦੋਂ ਠੇਕੇਦਾਰ ਨੇ ਦੋਸ਼ੀ ਨੂੰ ਰੇਲਵੇ ਪੁਲਿਸ ਚੌਕੀ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਚਾਕੂ ਕੱਢ ਠੇਕੇਦਾਰ ਦੇ ਗਲੇ ਤੇ ਫੇਰ ਦਿੱਤਾ।

ਇਸ ਤੋਂ ਬਾਅਦ ਜ਼ਖਮੀ ਠੇਕੇਦਾਰ ਦੀ ਹਸਪਤਾਲ ਜਾਂਦੇ ਹੋਏ ਰਸਤੇ ‘ਚ ਹੀ ਮੌਤ ਹੋ ਗਈ। ਉਧਰ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਚੁੱਕਾ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।