ਸਮੱਗਰੀ
250 ਗ੍ਰਾਮ ਪਨੀਰ
2 ਵੱਡੇ ਚੱਮਚ ਟਮੈਟੋ ਸੌਸ
2 ਛੋਟੇ ਚੱਮਚ ਅਦਰਕ-ਲਸਣ ਦੀ ਪੇਸਟ
1/2 ਛੋਟਾ ਚੱਮਚ ਲਾਲ ਮਿਰਚ ਪਾਊਡਰ
1/4 ਚੱਮਚ ਔਰੇਗੈਨੋ
ਨਮਕ ਸੁਆਦ ਮੁਤਾਬਿਕ
ਤੇਲ ਤਲਣ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪਨੀਰ ਨੂੰ ਮੋਟੇ ਅਤੇ ਚਕੋਰ ਟੁੱਕੜਿਆਂ ‘ਚ ਕੱਟ ਲਓ। ਫ਼ਿਰ ਇੱਕ ਨੌਨਸਟਿਕ ਪੈਨ ‘ਚ ਤੇਲ ਗਰਮ ਕਰੋ। ਇਸ ‘ਚ ਅਦਰਕ-ਲਸਣ ਦੀ ਪੇਸਟ ਪਾ ਕੇ ਭੁੰਨੋ। ਹੁਣ ਉਸ ‘ਚ ਟਮੇਟੋ ਸੌਸ, ਲਾਲ ਮਿਰਚ ਪਾਊਡਰ, ਨਮਕ ਅਤੇ ਪਨੀਰ ਦੇ ਟੁੱਕੜੇ ਪਾ ਦਿਓ। ਹੁਣ ਚੰਗੀ ਤਰ੍ਹਾਂ ਪਨੀਰ ਦੇ ਟੁੱਕੜੇ ‘ਚ ਬ੍ਰਾਊਨ ਕਰੋ। ਬਾਅਦ ‘ਚ ਐਰੇਗੈਨੋ ਛਿੜਕੋ। ਪਨੀਰ ਟਿੱਕਾ ਤਿਆਰ ਹੈ ਗਰਮ-ਗਰਮ ਸਰਵ ਕਰੋ।