ਜੰਮੂ ਦੇ ਰਾਜੌਰੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਬੱਸ ਦੇ ਖੱਡ ਵਿੱਚ ਡਿੱਗਣ ਨਾਲ ਘੱਟੋ-ਘੱਟ ਸੱਤ ਯਾਤਰੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਰਾਜੌਰੀ ਪੁਲਿਸ ਕੰਟਰੋਲ ਰੂਮ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ “ਰਾਜੌਰੀ ਜ਼ਿਲੇ ਦੇ ਸਿਓਤ ਨੇੜੇ ਲਮਬੇਰੀ ਵਿਖੇ ਹੋਏ ਹਾਦਸੇ ਵਿੱਚ ਸੱਤ ਸਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ 20 ਤੋਂ 25 ਵਿਅਕਤੀ ਜ਼ਖਮੀ ਹੋਏ ਹਨ।”

ਜੰਮੂ: ਜੰਮੂ ਦੇ ਰਾਜੌਰੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਬੱਸ ਦੇ ਖੱਡ ਵਿੱਚ ਡਿੱਗਣ ਨਾਲ ਘੱਟੋ-ਘੱਟ ਸੱਤ ਯਾਤਰੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਰਾਜੌਰੀ ਪੁਲਿਸ ਕੰਟਰੋਲ ਰੂਮ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ “ਰਾਜੌਰੀ ਜ਼ਿਲੇ ਦੇ ਸਿਓਤ ਨੇੜੇ ਲਮਬੇਰੀ ਵਿਖੇ ਹੋਏ ਹਾਦਸੇ ਵਿੱਚ ਸੱਤ ਸਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ 20 ਤੋਂ 25 ਵਿਅਕਤੀ ਜ਼ਖਮੀ ਹੋਏ ਹਨ।”

ਇਹ ਜੰਮੂ ਤੋਂ 160 ਕਿਲੋਮੀਟਰ ਦੀ ਦੂਰੀ ‘ਤੇ ਦੂਰ ਦੁਰਾਡੇ ਦਾ ਖੇਤਰ ਹੈ। ਬਚਾਅ ਕਾਰਜ ਖਤਮ ਹੋ ਜਾਣ ‘ਤੇ ਮ੍ਰਿਤਕਾਂ ਤੇ ਜ਼ਖਮੀਆਂ ਦੇ ਸਹੀ ਵੇਰਵੇ ਜਾਰੀ ਕੀਤੇ ਜਾਣਗੇ।

ਬੱਸ ਪੁਣਛ ਦੇ ਸੁਰਨਕੋਟ ਤੋਂ ਜੰਮੂ ਜਾ ਰਹੀ ਸੀ। ਦੁਰਘਟਨਾ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਫਿਲਹਾਲ ਇਹ ਲਾਪਰਵਾਹੀ ਦਾ ਮਾਮਲਾ ਜਾਪਦਾ ਹੈ।