ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਕੋਲੋਂ ਜੇਲ੍ਹ ਵਿੱਚੋਂ ਫਿਰ ਮਿਲਿਆ ਮੋਬਾਈਲ

ਮਹਰੂਮ ਗਾਇਕ ਸ਼ੁਭਜੀਤ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੋਇੰਦਵਾਲ ਕੇਂਦਰੀ ਜੇਲ੍ਹ ਤਰਨਤਾਰਨ ਵਿੱਚ ਬੰਦ ਗੈਂਗਸਟਰ ਅਰਸ਼ਦ ਖਾਨ ਕੋਲੋਂ ਫਿਰ ਹਾਈਟੈਕ ਮੋਬਾਈਲ ਬਰਾਮਦ ਹੋਇਆ ਹੈ। ਇਸ ਤੋਂ ਪਹਿਲਾਂ ਵੀ ਅਰਸ਼ਦ ਖਾਨ ਕੋਲੋਂ ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ। ਗੈਂਗਸਟਰਾਂ ਕੋਲੋਂ ਵਾਰ-ਵਾਰ ਮੋਬਾਈਲ ਫੋਨ ਬਰਾਮਦ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਅਰਸ਼ਦ ਖਾਨ ਕੁਝ ਮਹੀਨੇ ਪਹਿਲਾਂ ਜੇਲ੍ਹ ‘ਚ ਹੋਈ ਖੂਨੀ ਗੈਂਗਵਾਰ ‘ਚ ਵੀ ਸ਼ਾਮਲ ਸੀ। ਇਸ ਗੈਂਗਵਾਰ ਵਿੱਚ ਜੇਲ੍ਹ ਵਿੱਚ ਬੰਦ ਦੋ ਗੈਂਗਸਟਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਫਿਲਹਾਲ ਪੁਲਸ ਨੇ ਅਰਸ਼ਦ ਖਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ

The post ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਕੋਲੋਂ ਜੇਲ੍ਹ ਵਿੱਚੋਂ ਫਿਰ ਮਿਲਿਆ ਮੋਬਾਈਲ first appeared on Ontario Punjabi News.

News Source link