ਬਾਗ਼ੀਆਂ ਨੇ ਭਾਰਤ ਜਾ ਰਹੇ ਇਜ਼ਰਾਈਲ ਦੇ ਮਾਲਵਾਹਨ ਜਹਾਜ਼ ’ਤੇ ਕਬਜ਼ਾ ਕਰਕੇ 25 ਵਿਅਕਤੀਆਂ ਨੂੰ ਬੰਦੀ ਬਣਾਇਆ

ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ’ਚ ਇਜ਼ਰਾਈਲ ਨਾਲ ਸਬੰਧਤ ਅਤੇ ਭਾਰਤ ਜਾ ਰਹੇ ਮਾਲਵਾਹਕ ਜਹਾਜ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਜਹਾਜ਼ ਵਿਚ ਸਵਾਰ 25 ਚਾਲਕ ਦਲ ਦੇ ਮੈਂਬਰਾਂ ਨੂੰ ਬੰਦੀ ਬਣਾ ਲਿਆ ਹੈ। ਇਸ ਘਟਨਾ ਨਾਲ ਇਜ਼ਰਾਈਲ-ਹਮਾਸ ਜੰਗ ਕਾਰਨ ਖੇਤਰੀ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਸਮੁੰਦਰੀ ਮੋਰਚੇ ‘ਤੇ ਜੰਗ ਛਿੜਨ ਦੀ ਸੰਭਾਵਨਾ ਹੈ। ਇਰਾਨ-ਸਮਰਥਤ ਹੂਤੀ ਬਾਗੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ਨਾਲ ਸਬੰਧਾਂ ਕਾਰਨ ਜਹਾਜ਼ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ ਅਤੇ ਗਾਜ਼ਾ ਦੇ ਹਮਾਸ ਸ਼ਾਸਕਾਂ ਵਿਰੁੱਧ ਇਜ਼ਰਾਈਲ ਦੀ ਮੁਹਿੰਮ ਦੇ ਅੰਤ ਤੱਕ ਅੰਤਰਰਾਸ਼ਟਰੀ ਪਾਣੀਆਂ ਵਿਚ ਇਜ਼ਰਾਈਲੀਆਂ ਨਾਲ ਸਬੰਧਤ ਜਾਂ ਮਾਲਕੀ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ।

The post ਬਾਗ਼ੀਆਂ ਨੇ ਭਾਰਤ ਜਾ ਰਹੇ ਇਜ਼ਰਾਈਲ ਦੇ ਮਾਲਵਾਹਨ ਜਹਾਜ਼ ’ਤੇ ਕਬਜ਼ਾ ਕਰਕੇ 25 ਵਿਅਕਤੀਆਂ ਨੂੰ ਬੰਦੀ ਬਣਾਇਆ first appeared on Ontario Punjabi News.

News Source link