ਨੋਇਡਾ (ਯੂਪੀ), 26 ਮਈ

ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਥਾਣਾ ਕਸਨਾ ਇਲਾਕੇ ਵਿਚ ਅੱਜ ਤੜਕੇ ਤੇਜ਼ ਰਫ਼ਤਾਰ ਟਰੱਕ ਨੇ ਪੰਜਾਬ ਤੋਂ ਬਿਹਾਰ ਜਾ ਰਹੀ ਡਬਲ ਡੈਕਰ ਬੱਸ ਨੂੰ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ‘ਤੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 28 ਜ਼ਖ਼ਮੀ ਹੋ ਗਏ। ਹਾਦਸੇ ‘ਚ ਜ਼ਖਮੀ 28 ਵਿਅਕਤੀਆਂ ਨੂੰ ਗ੍ਰੇਟਰ ਨੋਇਡਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ‘ਚੋਂ 11 ਦੀ ਹਾਲਤ ਨਾਜ਼ੁਕ ਹੈ। ਕਈਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਬੱਸ ਵਿੱਚ ਸਵਾਰ ਲੋਕ ਪੰਜਾਬ ਤੋਂ ਬਿਹਾਰ ਅਤੇ ਨੇਪਾਲ ਜਾ ਰਹੇ ਸਨ।

News Source link