ਸ਼ਿਮਲਾ, 24 ਮਈ

ਟੀਵੀ ਲੜੀਵਾਰ ‘ਸਾਰਾਭਾਈ ਵਰਸਿਜ਼ ਸਾਰਾਭਾਈ’ ਦੀ ਅਦਾਕਾਰਾ ਵੈਭਵੀ ਉਪਾਧਿਆਏ ਦੀ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਕੁੱਲੂ ਜ਼ਿਲੇ ਦੇ ਬੰਜਾਰ ਇਲਾਕੇ ‘ਚ ਉਸ ਸਮੇਂ ਹੋਇਆ, ਜਦੋਂ ਵੈਭਵੀ ਆਪਣੇ ਮੰਗੇਤਰ ਨਾਲ ਯਾਤਰਾ ਕਰ ਰਹੀ ਸੀ ਤੇ ਮੋੜ ‘ਤੇ ਉਨ੍ਹਾਂ ਦਾ ਗੱਡੀ ਤੋਂ ਕੰਟਰੋਲ ਖਤਮ ਹੋ ਗਿਆ। ਇਸ ਕਾਰਨ ਗੱਡੀ ਖੱਡ ‘ਚ ਜਾ ਡਿੱਗੀ। ਵੈਭਵੀ ਨੇ ਖਿੜਕੀ ਰਾਹੀਂ ਗੱਡੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ, ਜੋ ਜਾਨਲੇਵਾ ਸਾਬਤ ਹੋਈ, ਜਦਕਿ ਦੂਜਾ ਯਾਤਰੀ ਵਾਲ-ਵਾਲ ਬਚ ਗਿਆ। ਅਦਾਕਾਰਾ ਦਾ ਅੰਤਿਮ ਸੰਸਕਾਰ ਅੱਜ ਮੁੰਬਈ ‘ਚ ਹੋਵੇਗਾ। ਵੈਭਵੀ ਨੇ ਦੀਪਿਕਾ ਪਾਦੁਕੋਨ ਦੀਰ ‘ਛਪਾਕ’ ਅਤੇ ਟੀਵੀ ਸ਼ੋਅ ‘ਸੀਆਈਡੀ’ ਅਤੇ ‘ਅਦਾਲਤ’ ਵਿੱਚ ਵੀ ਕੰਮ ਕੀਤਾ।

News Source link