ਨਿਊਯਾਰਕ, 16 ਮਈ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ 76 ਸਾਲਾ ਭਾਰਤੀ-ਅਮਰੀਕੀ ਡਾਕਟਰ ਸਵਤੰਤਰ ਚੋਪੜਾ ਨੇ ਨਸ਼ੀਲੀਆਂ ਤੇ ਗੈਰ-ਕਾਨੂੰਨੀ ਦਵਾਈਆਂ ਲਿਖਣ ਤੇ ਮਰੀਜ਼ਾਂ ਨੂੰ ਪੁੱਠੀਆਂ ਸਿੱਧੀਆਂ ਸਲਾਹਾਂ ਦੇਣ ਦਾ ਦੋਸ਼ ਕਬੂਲ ਕਰ ਲਿਆ ਹੈ। ਇਨ੍ਹਾਂ ਦਵਾਈਆਂ ਬਹੁਤ ਜ਼ਿਆਦਾ ਨਸ਼ਾ ਹੁੰਦਾ ਹੈ ਤੇ ਆਮ ਤੌਰ ‘ਤੇ ਇਨ੍ਹਾਂ ਦੀ ਦੁਰਵਰਤੋਂ ਹੁੰਦੀ ਹੈ। ਚੋਪੜਾ ਨੇ ਕੇਸ ਦੀ ਸੁਣਵਾਈ ਦੌਰਾਨ 2020 ਵਿੱਚ ਆਪਣਾ ਮੈਡੀਕਲ ਲਾਇਸੈਂਸ ਮੋੜ ਦਿੱਤਾ ਸੀ। ਚੋਪੜਾ ਦੇ ਕੇਸ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ ਅਤੇ ਜੇ ਉਹ ਦੋਸ਼ੀ ਕਰਾਰ ਦਿੱਤੇ ਜਾਣ ‘ਤੇ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਅਤੇ 10 ਅਮਰੀਕੀ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।

News Source link