ਈਟਾਨਗਰ, 27 ਮਾਰਚ

ਅਰੁਣਾਚਲ ਪ੍ਰਦੇਸ਼ ਵਿੱਚ ਨਿੱਕੀ ਸੁਮੀ ਦੀ ਅਗਵਾਈ ਵਾਲੇ ਐੱਨਐੱਸਸੀਐੱਨ (ਕੇ) ਧੜੇ ਦੇ ਦੋ ਅਤਿਵਾਦੀ ਤਿਰਪ ਜ਼ਿਲ੍ਹੇ ਵਿੱਚ ਸੁਰੱਖਿਆ ਗਾਰਡ ਦੀ ਹੱਤਿਆ ਕਰਨ ਤੋਂ ਬਾਅਦ ਖੋਂਸਾ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ। ਅਰੁਣਾਚਲ ਪ੍ਰਦੇਸ਼ ਪੁਲੀਸ ਨੇ ਦੱਸਿਆ ਕਿ ਜੇਲ੍ਹ ਦੇ ਵਿਸ਼ੇਸ਼ ਸੈੱਲ ‘ਚ ਬੰਦ ਦੋ ਅਤਿਵਾਦੀਆਂ ਰੋਕਸੇਨ ਹੋਮਚਾ ਲੋਵਾਂਗ ਅਤੇ ਟਿਪਟੂ ਕਿਟਨੀਆ ਨੇ ਐਤਵਾਰ ਸ਼ਾਮ ਕਰੀਬ 5 ਵਜੇ ਕਾਂਸਟੇਬਲ ਵਾਂਗਨਯਾਮ ਬੋਸਾਈ ਤੋਂ ਸਰਵਿਸ ਰਾਈਫਲ ਖੋਹ ਲਈ ਅਤੇ ਉਸ ‘ਤੇ ਗੋਲੀਬਾਰੀ ਕੀਤੀ ਅਤੇ ਜੇਲ੍ਹ ‘ਚੋਂ ਫ਼ਰਾਰ ਹੋ ਗਏ। ਬੋਸਾਈ ਦੇ ਢਿੱਡ ਵਿੱਚ ਗੋਲੀ ਲੱਗੀ ਸੀ ਤੇ ਉਸ ਨੇ ਦਮ ਤੋੜ ਦਿੱਤਾ।

News Source link