ਜਸਵੰਤ ਸਿੰਘ ਗਰੇਵਾਲ

ਚੀਮਾ ਮੰਡੀ, 15 ਮਾਰਚ

ਪਿੰਡ ਬੀਰ ਕਲਾਂ ਨੇੜੇ ਦੋ ਕਾਰਾਂ ਵਿਚਾਲੇ ਟੱਕਰ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ। ਸਿਰਸਾ ਵਾਸੀ ਫੋਰਟਿਸ ਹਸਪਤਾਲ ਤੋਂ ਇਲਾਜ ਕਰਵਾ ਕੇ ਵਾਪਸ ਆ ਰਹੇ ਸਨ ਤੇ ਬਠਿੰਡਾ ਵਾਲੇ ਪਾਸਿਓ ਆ ਰਹੀ ਹੋਰ ਕਾਰ ਨਾਲ ਉਨ੍ਹਾਂ ਦੀ ਕਾਰ ਦੀ ਸਿੱਧੀ ਟੱਕਰ ਹੋ ਗਈ।

ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆ। ਹਾਦਸੇ ਵਿੱਚ ਦੋ ਬਜ਼ੁਰਗਾਂ ਦੀ ਮੌਤ ਮੌਕੇ ‘ਤੇ ਗਈ ਅਤੇ ਜ਼ਖ਼ਮੀ ਨੌਜਵਾਨ ਦੀ ਮੌਤ ਸਿਵਲ ਹਸਪਤਾਲ ਸੁਨਾਮ ਵਿਖੇ ਹੋ ਗਈ। ਸਿਵਲ ਹਸਪਤਾਲ ਸੁਨਾਮ ਤੋਂ ਪੰਜ ਵਿਅਕਤੀਆਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਤੇ ਜਿਨ੍ਹਾਂ ਵਿੱਚੋਂ ਇੱਕ ਹੋਰ ਵਿਆਕਤੀ ਪਟਿਆਲਾ ਵਿਖੇ ਦਮ ਤੋੜ ਗਿਆ।

News Source link