ਬੈਤੂਲ, 14 ਮਾਰਚ

ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਅੱਜ ਕੰਬਾਈਨ ਪੁਲ ਦੀ ਰੇਲਿੰਗ ਨਾਲ ਟਕਰਾਉਣ ਕਾਰਨ ਸੁੱਕੀ ਨਦੀ ਵਿੱਚ ਡਿੱਗ ਗਈ ਜਿਸ ਕਾਰਨ ਪਟਿਆਲਾ ਜ਼ਿਲ੍ਹੇ ਦੇ ਵਾਸੀ ਚਾਲਕ ਓਮ ਪ੍ਰਕਾਸ਼ ਚੌਹਾਨ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ। ਇਹ ਹਾਦਸਾ ਉਦੋਂ ਹੋਇਆ, ਜਦੋਂ ਇਹ ਕੰਬਾਈਨ ਲੈ ਕੇ ਇਟਾਰਸੀ ਤੋਂ ਬੈਤੂਲ ਜਾ ਰਹੇ ਸਨ। ਕੰਬਾਈਨ ਸਵਾਰ ਚਾਰ ਵਿਅਕਤੀ ਉਸ ਸਮੇਂ ਕੰਬਾਈਨ ‘ਚ ਫਸ ਗਏ ਜਦੋਂ ਉਹ ਪੁਲ ਦੀ ਰੇਲਿੰਗ ਨਾਲ ਟਕਰਾ ਕੇ ਸੁੱਕੀ ਮਚਨਾ ਨਦੀ ‘ਚ ਜਾ ਡਿੱਗੀ। ਕੰਬਾਈਨ ਡਰਾਈਵਰ ਓਮ ਪ੍ਰਕਾਸ਼ ਚੌਹਾਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਸ਼ਾਹਪੁਰ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

News Source link