ਕੋਲਕਾਤਾ, 7 ਮਾਰਚ

ਜੋਕਾ-ਈਐੱਸਆਈ ਹਸਪਤਾਲ ਵਿੱਚ ਜਾਂਚ ਦੌਰਾਨ ਨਵੀਂ ਦਿੱਲੀ ਜਾਣ ਲਈ ਫਿੱਟ ਪਾਏ ਜਾਣ ਪਿੱਛੋਂ ਈਡੀ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਗ੍ਰਿਫ਼ਤਾਰ ਆਗੂ ਅਨੁਬ੍ਰਤ ਮੰਡਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮਗਰੋਂ ਈਡੀ ਦੇ ਅਧਿਕਾਰੀ ਉਸ ਨੂੰ ਕੌਮੀ ਰਾਜਧਾਨੀ ਲਿਜਾਣ ਲਈ ਤੁਰੰਤ ਸ਼ਹਿਰ ਦੇ ਹਵਾਈ ਅੱਡੇ ‘ਤੇ ਲੈ ਗਏ। ਨਵੀਂ ਦਿੱਲੀ ਵਿੱਚ ਉਸ ਕੋਲੋਂ ਕਥਿਤ ਪਸ਼ੂ ਤਸਕਰੀ ਮਾਮਲੇ ਦੀ ਜਾਂਚ ਸਬੰਧੀ ਪੁੱਛ-ਪੜਤਾਲ ਕੀਤੀ ਜਾਵੇਗੀ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਨਵੀਂ ਦਿੱਲੀ ਜਾਣ ਵੇਲੇ ਈਡੀ ਦੇ ਚਾਰ ਅਧਿਕਾਰੀ ਅਤੇ ਇੱਕ ਡਾਕਟਰ ਵੀ ਉਸ ਦੇ ਨਾਲ ਹੋਣਗੇ। ਜ਼ਿਕਰਯੋਗ ਹੈ ਕਿ ਈਡੀ ਨੇ ਮੰਡਲ ਨੂੰ ਪਸ਼ੂ ਘੁਟਾਲਾ ਮਾਮਲੇ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

News Source link