ਨਵੀਂ ਦਿੱਲੀ, 5 ਮਾਰਚ

ਕਾਂਗਰਸ ਨੇ ਹਾਥਰਸ ਜਬਰ-ਜਨਾਹ-ਹੱਤਿਆ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ‘ਤੇ ਭਾਜਪਾ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਰਾਹੀਂ ਉੱਤਰ ਪ੍ਰਦੇਸ਼ ਪੁਲੀਸ ਅੇ ਬਾਅਦ ਵਿੱਚ ਸੀਬੀਆਈ ਵੱਲੋਂ ਕੀਤੀ ਗਈ ‘ਜਾਂਚ ਵਿੱਚ ਕੁਤਾਹੀ’ ਸਾਹਮਣੇ ਆਈ ਹੈ। ਇੱਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਹਾਥਰਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਪਰ ਤਿੰਨ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਇੱਥੇ ਕਾਂਗਰਸ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਆਗੂ ਡੌਲੀ ਸ਼ਰਮਾ ਨੇ ਕਿਹਾ ਕਿ ਹਾਥਰਸ ਵਿੱਚ ਵਾਪਰੀ ਗੁੰਡਾਗਰਦੀ ਤੇ ਇਸ ਮਾਮਲੇ ‘ਚ ਸਰਕਾਰ ਦੀ ਭੂਮਿਕਾ ਨੇ ਭਾਜਪਾ ਦੇ ‘ਬੇਟੀ ਬਚਾਓ’ ਨਾਅਰੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ, ”ਭਾਜਪਾ ਨੇ ਦਲਿਤ ਭਾਈਚਾਰੇ ਦੀ ਲੜਕੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਨ ਦਾ ਗੁਨਾਹ ਕੀਤਾ ਹੈ। ਉਂਜ ਭਾਜਪਾ ਸਭ ਦਾ ਸਾਥ ਦੇਣ ਦਾ ਨਾਅਰਾ ਦਿੰਦੀ ਰਹਿੰਦੀ ਹੈ।” -ਪੀਟੀਆਈ

News Source link