ਲੰਡਨ, 29 ਜਨਵਰੀ
ਇੰਗਲੈਂਡ ਦੇ ਵੈਸਟ ਮਿੱਡਲੈਂਡਜ਼ ਵਿੱਚ ਪੈਂਦੇ ਜੰਗਲੀ ਇਲਾਕੇ ਵਿੱਚੋਂ ਭਾਰਤੀ ਮੂਲ ਦੇ ਇਕ 58 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਇਹ ਵਿਅਕਤੀ ਪਿਛਲੇ ਸਾਲ ਤੋਂ ਲਾਪਤਾ ਸੀ। ਚਾਰ ਬੱਚਿਆਂ ਦਾ ਪਿਤਾ ਹਰਜਿੰਦਰ ‘ਹੈਰੀ’ ਤੱਖਰ ਅਕਤੂੁਬਰ ਤੋਂ ਲਾਪਤਾ ਸੀ। ਹਾਲ ਹੀ ਵਿੱਚ ਟੈਲਫੋਰਡ ਵਿੱਚ ਇਕ ਲਾਸ਼ ਮਿਲੀ ਸੀ। ਵੈਸਟ ਮਰਸੀਆ ਪੁਲੀਸ ਵੱਲੋਂ ਉਸ ਦੀ ਪਛਾਣ ਹਰਜਿੰਦਰ ‘ਹੈਰੀ’ ਵਜੋਂ ਕੀਤੀ ਗਈ। ਪੁਲੀਸ ਦਾ ਕਹਿਣਾ ਹੈ ਕਿ ਤੱਖਰ ਦੇ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਤੱਖਰ ਦੀ ਗੁੰਮਸ਼ੁਦਗੀ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਡਿਟੈਕਟਿਵ ਇੰਸਪੈਕਟਰ ਜੋ ਵ੍ਹਾਈਟਹੈੱਡ ਨੇ ਕਿਹਾ, ”ਐਨੀ ਚੁਣੌਤੀਪੂਰਨ ਭਾਲ ਮਗਰੋਂ ਦੁਖਦ ਨਤੀਜਾ ਸਾਹਮਣੇ ਆਇਆ ਹੈ।” -ਪੀਟੀਆਈ