ਸ੍ਰੀਨਗਰ, 29 ਜਨਵਰੀ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਅਤਿਵਾਦੀ ਫੰਡਿੰਗ ਨਾਲ ਜੁੜੇ ਮਾਮਲੇ ‘ਚ ਦਿੱਲੀ ਦੀ ਇੱਕ ਅਦਾਲਤ ਦੇ ਹੁਕਮਾਂ ‘ਤੇ ਸ੍ਰੀਨਗਰ ਦੇ ਰਾਜਬਾਗ ਸਥਿਤ ਹੁਰੀਅਤ ਕਾਨਫਰੰਸ ਦਾ ਦਫਤਰ ਕੁਰਕ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ ਦੀ ਇੱਕ ਟੀਮ ਅੱਜ ਸਵੇਰੇ ਹੁਰੀਅਤ ਦਫ਼ਤਰ ਪਹੁੰਚੀ ਅਤੇ ਇਮਾਰਤ ਦੀ ਬਾਹਰਲੀ ਕੰਧ ‘ਤੇ ਨੋਟਿਸ ਚਿਪਕਾ ਦਿੱਤਾ। ਨੋਟਿਸ ਵਿੱਚ ਲਿਖਿਆ ਹੈ, ”ਸਾਰੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਜਬਾਗ ਵਿੱਚ ਉਹ ਇਮਾਰਤ ਜਿੱਥੇ ਆਲ ਪਾਰਟੀ ਹੁਰੀਅਤ ਕਾਨਫਰੰਸ ਦਾ ਦਫਤਰ ਸਥਿਤ ਹੈ, ਨਈਮ ਅਹਿਮਦ ਖਾਨ ਦੀ ਮਲਕੀਅਤ ਹੈ। ਉਹ ਇਸ ਸਮੇਂ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਇਮਾਰਤ ਨੂੰ ਦਿੱਲੀ ਦੇ ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਐੱਨਆਈਏ ਅਦਾਲਤ ਦੇ 27 ਜਨਵਰੀ 2023 ਦੇ ਹੁਕਮਾਂ ‘ਤੇ ਕੁਰਕ ਕੀਤਾ ਗਿਆ ਹੈ।” -ਪੀਟੀਆਈ

News Source link