ਸਰਬਜੀਤ ਸਿੰਘ ਭੰਗੂ

ਪਟਿਆਲਾ, 21 ਜਨਵਰੀ

ਪੰਜਾਬ ਦੇ ਵਿੱਤ ਤੇ ਆਬਕਾਰੀ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਵੇਰੇ ਰਾਜਪੁਰਾ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਨਾਕਾ ਲਾ ਕੇ 100 ਦੇ ਕਰੀਬ ਟਰੱਕਾਂ ਦੀ ਚੈਕਿੰਗ ਕੀਤੀ। ਜੀਐੱਸਟੀ ਦੀ ਚੋਰੀ ਰੋਕਣ ਲਈ ਕੀਤੀ ਕਿ ਚੈਕਿੰਗ ਦੌਰਾਨ ਬਗ਼ੈਰ ਬਿੱਲਾਂ ਵਾਲੇ 20 ਤੋਂ ਵੱਧ ਟਰੱਕਾਂ ਨੂੰ ਲੱਖਾਂ ਦਾ ਜੁਰਮਾਨਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੱਜ ਮੰਤਰੀ ਹਰਪਾਲ ਚੀਮਾ ਆਪਣੇ ਹਲਕੇ ਵਿੱਚ ਜਾ ਰਹੇ ਸਨ। ਇਸ ਦੌਰਾਨ ਸੀ ਉਨ੍ਹਾਂ ਨੂੰ ਜੀਐੱਸਟੀ ਚੋਰੀ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਕਾਰਨ ਉਨ੍ਹਾਂ ਨੇ ਅਫ਼ਸਰਾਂ ਨੂੰ ਨਾਲ ਲੈ ਕੇ ਅੱਜ ਇਥੇ ਚੈਕਿੰਗ ਕੀਤੀ ਹੈ।

News Source link