ਕਾਹਿਰਾ, 1 ਜਨਵਰੀ

ਮਿਸਰ ਦੀ ਸੁਏਜ਼ ਨਹਿਰ ਕਿਨਾਰੇ ਵਸੇ ਇਸਮਾਇਲੀਆ ਸ਼ਹਿਰ ‘ਚ ਇੱਕ ਪੁਲੀਸ ਚੌਕੀ ‘ਤੇ ਹੋਏ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਗਰੁੱਪ ਨੇ ਲਈ ਹੈ। ਇਸ ਹਮਲੇ ‘ਚ ਤਿੰਨ ਪੁਲੀਸ ਮੁਲਾਜ਼ਮਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋਈ ਸੀ। ਅਤਿਵਾਦੀ ਜਥੇਬੰਦੀ ਨੇ ਲੰਘੀ ਦੇਰ ਰਾਤ ਆਪਣੀ ਅਮਾਕ ਖ਼ਬਰ ਏਜੰਸੀ ਰਾਹੀਂ ਜਾਰੀ ਇੱਕ ਬਿਆਨ ‘ਚ ਹਮਲੇ ਦਾ ਦਾਅਵਾ ਕੀਤਾ। ਇਹ ਹਮਲਾ ਲੰਘੇ ਸ਼ੁੱਕਰਵਾਰ ਦੀ ਦੁਪਹਿਰ ਨੂੰ ਉਸ ਸਮੇਂ ਹੋਇਆ ਜਦੋਂ ਹਥਿਆਰਬੰਦ ਅਤਿਵਾਦੀਆਂ ਨੇ ਇਸਮਾਇਲੀਆ ‘ਚ ਪੁਲੀਸ ‘ਤੇ ਗੋਲੀਆਂ ਚਲਾਈਆਂ। ਹਮਲੇ ‘ਚ ਘੱਟ ਤੋਂ ਘੱਟ 12 ਜਣੇ ਜ਼ਖ਼ਮੀ ਹੋ ਗਏ ਸਨ। ਸਰਕਾਰੀ ਅਲ-ਕਾਹਿਰਾ ਨਿਊਜ਼ ਟੈਲੀਵਿਜ਼ਨ ਸਟੇਸ਼ਨ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇੱਕ ਹਮਲਾਵਰ ਨੂੰ ਵੀ ਹਲਾਕ ਕਰ ਦਿੱਤਾ। -ਏਪੀ

News Source link