ਨਵੀਂ ਦਿੱਲੀ, 29 ਨਵੰਬਰ

ਚੋਣ ਨਿਸ਼ਾਨ ਲਈ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਵਿਰੋਧੀ ਧੜਿਆਂ ਦੇ ਮੁੱਦੇ ‘ਤੇ ਚੋਣ ਕਮਿਸ਼ਨ 12 ਦਸੰਬਰ ਨੂੰ ਸੁਣਵਾਈ ਕਰੇਗਾ। ਸੂਤਰਾਂ ਨੇ ਕਿਹਾ ਕਿ ਪਾਰਟੀ ਚੋਣ ਨਿਸ਼ਾਨ ਨੂੰ ਲੈ ਕੇ ਵਿਵਾਦ ‘ਅਹਿਮ ਪੜਾਅ ‘ਤੇ ਪਹੁੰਚ ਗਿਆ ਹੈ ਅਤੇ ਦੋਵਾਂ ਧੜਿਆਂ ਦੀ ਪਹਿਲੀ ਨਿੱਜੀ ਸੁਣਵਾਈ ਲਈ 12 ਦਸੰਬਰ ਦੀ ਤਰੀਕ ਤੈਅ ਕੀਤੀ ਹੈ, ਜਿਸ ਲਈ ਮੰਗਲਵਾਰ ਨੂੰ ਜ਼ਰੂਰੀ ਹੁਕਮ ਜਾਰੀ ਕੀਤੇ ਗਏ ਹਨ। ਕਮਿਸ਼ਨ ਨੇ ਦੋਵਾਂ ਗਰੁੱਪਾਂ ਨੂੰ ਹਦਾਇਤ ਕੀਤੀ ਕਿ ਜੇ ਕੋਈ ਹੋਰ ਬਿਆਨ ਜਾਂ ਦਸਤਾਵੇਜ਼ ਹੈ ਤਾਂ ਉਹ 9 ਦਸੰਬਰ ਨੂੰ ਸ਼ਾਮ 5 ਵਜੇ ਤੱਕ ਪੇਸ਼ ਕਰਨ।

News Source link