ਹਿੰਗਲਗੰਜ (ਪੱਛਮੀ ਬੰਗਾਲ), 29 ਨਵੰਬਰ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਉੱਤਰੀ 24 ਪਰਗਨਾ ਵਿੱਚ ਸਮਾਗਮ ਦੌਰਾਨ ਉਦੋਂ ਗੁੱਸਾ ਆ ਗਿਆ ਜਦੋਂ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਕੰਬਲ ਅਤੇ ਗਰਮ ਕੱਪੜੇ ਲੈ ਕੇ ਕੈਂਪਸ ਵਿੱਚ ਨਾ ਪਹੁੰਚਿਆ। ਮਮਤਾ ਨੇ ਇਹ ਕੱਪੜੇ ਲੋਕਾਂ ਵਿੱਚ ਵੰਡਣੇ ਸਨ। ਬੈਨਰਜੀ ਨੇ ਸਥਾਨਕ ਲੋਕਾਂ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਮੈਜਿਸਟਰੇਟ ਸ਼ਰਦ ਦਿਵੇਦੀ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਕੱਪੜੇ ਕੈਂਪਸ ਵਿੱਚ ਲਿਆਉਣ ਲਈ ਪ੍ਰਬੰਧ ਕਰਨ ਤਾਂ ਹੀ ਸਮਾਗਮ ਅੱਗੇ ਚੱਲੇਗਾ। ਉਨ੍ਹਾਂ ਕਿਹਾ ਕਿ ਜੇ ਡੀਸੀ ਐਨਾ ਛੋਟਾ ਜਿਹਾ ਕੰੰਮ ਵੀ ਵੇਲੇ ਸਿਰ ਨਹੀਂ ਕਰ ਸਕਦਾ ਤਾਂ ਸਰਕਾਰ ਕਾਰਵਾਈ ਕਰਨ ਲੲ ਮਜਬੂਰ ਹੋਵੇਗੀ।

News Source link