ਜੰਮੂ, 23 ਨਵੰਬਰ

ਇੱਥੇ ਅੱਜ ਰੇਲ ਗੱਡੀ ਨੂੰ ਨੇੜੇ ਆਉਂਦਿਆਂ ਦੇਖ ਕੇ ਤਿੰਨ ਭੈਣ-ਭਰਾ ਨੇ ਰੇਲਵੇ ਪੁਲ ਤੋਂ ਕਥਿਤ ਛਾਲ ਮਾਰ ਦਿੱਤੀ। ਇਸ ਵਿੱਚ 11 ਸਾਲਾ ਲੜਕੀ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਭੈਣ ਤੇ ਭਰਾ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਹਾਦਿਮਾ ਫਾਤਿਮਾ ਵਜੋਂ ਹੋਈ ਹੈ। ਉਸ ਦਾ ਭਰਾ ਮੋਹੀਉਦਦੀਨ (12) ਅਤੇ ਭੈਣ ਆਲੀਆ (ਛੇ) ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਬਜਾਲਟਾ ਇਲਾਕੇ ਵਿੱਚ ਉਸ ਸਮੇਂ ਵਾਪਰਿਆਂ, ਜਦੋਂ ਇਹ ਸਕੂਲ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਰੇਲ ਗੱਡੀ ਆ ਰਹੀ ਹੈ ਤਾਂ ਸ਼ਾਇਦ ਉਹ ਡਰ ਗਏ ਅਤੇ ਪੁਲ ਤੋਂ ਛਾਲ ਮਾਰ ਦਿੱਤੀ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ

News Source link