ਹੈਦਰਾਬਾਦ, 23 ਨਵੰਬਰ

ਤਿਲੰਗਾਨਾ ਦੇ ਕਿਰਤ ਮੰਤਰੀ ਸੀ. ਮੱਲਾ ਰੈੱਡੀ ਨੇ ਇਥੇ ਆਪਣੀ ਰਿਹਾਇਸ਼ ਅਤੇ ਵਿਦਿਅਕ ਅਦਾਰਿਆਂ ‘ਤੇ ਛਾਪੇ ਦੌਰਾਨ ਆਮਦਨ ਕਰ ਅਧਿਕਾਰੀਆਂ ਨਾਲ ਆਏ ਸੀਆਰੀਪੀਐੱਫ ਦੇ ਜਵਾਨਾਂ ਵੱਲੋਂ ਉਨ੍ਹਾਂ ਦੇ ਪੁੱਤਰ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਮੱਲਾ ਰੈੱਡੀ ਦੇ ਬੇਟੇ ਮਹਿੰਦਰ ਰੈੱਡੀ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਅੱਜ ਸਵੇਰੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਲਾ ਰੈਡੀ ਨੇ ਦਾਅਵਾ ਕੀਤਾ ਕਿ ਉਸ ਦੇ ਪਰਿਵਾਰਕ ਡਾਕਟਰ ਨੂੰ ਉਸ ਦੇ ਪੁੱਤਰ ਦਾ ਇਲਾਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

News Source link