ਮਾਸਕੋ, 18 ਨਵੰਬਰ

ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਯੂਕਰੇਨ ਨੇ ਰੂਸ ਦੇ ਦਸ ਤੋਂ ਵੱਧ ਜੰਗੀ ਕੈਦੀਆਂ ਨੂੰ ਸਿਰ ਵਿਚ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਹੈ। ਰੂਸੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੈ ਜਿਸ ਵਿਚ ਫੜੇ ਗਏ ਸੈਨਿਕਾਂ ਨੂੰ ਗੋਲੀ ਮਾਰਨ ਦੀ ਘਟਨਾ ਦੇਖੀ ਜਾ ਸਕਦੀ ਹੈ। ਹਾਲਾਂਕਿ ਰੂਸ ਦੇ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕਦੀ ਹੈ। ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਦੇ ਰਵੱਈਏ ਨੂੰ ਜ਼ਾਲਿਮਾਨਾ ਕਰਾਰ ਦਿੰਦਿਆਂ ਕਿਹਾ ਕਿ ‘ਉਨ੍ਹਾਂ ਨੂੰ ਇਤਿਹਾਸ ਦੀ ਅਦਾਲਤ, ਰੂਸ ਤੇ ਯੂਕਰੇਨ ਦੇ ਲੋਕਾਂ ਅੱਗੇ ਜਵਾਬ ਦੇਣਾ ਪਵੇਗਾ।’ ਕੀਵ ਨੇ ਹਾਲੇ ਤੱਕ ਰੂਸ ਦੇ ਦਾਅਵੇ ਉਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਯੂਕਰੇਨ ਦਾਅਵਾ ਕਰ ਚੁੱਕਾ ਹੈ ਕਿ ਉਨ੍ਹਾਂ ਦੇ ਸੈਨਿਕਾਂ ਉਤੇ ਰੂਸ ਨੇ ਤਸ਼ੱਦਦ ਢਾਹਿਆ ਹੈ। ਜਦਕਿ ਮਾਸਕੋ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। -ਰਾਇਟਰਜ਼

News Source link