ਸਰਬਜੀਤ ਸਿੰਘ ਭੰਗੂ

ਪਟਿਆਲਾ, 18 ਅਕਤੂਬਰ

ਪੀਐੱਸਪੀਸੀਐੱਲ ਜੁਆਇੰਟ ਐਕਸ਼ਨ ਕਮੇਟੀ ਨੇ ਅੱਜ ਇਥੇ ਪੀਐੱਸਪੀਸੀਐੱਲ ਦੇ ਮੁੱਖ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਖ਼ਿਲ਼ਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੂਰਾ ਸਕੇਲ ਦੇਣ, ਹਰ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਜਲਦ ਕਰਨ, ਹਰ ਕਰਮਚਾਰੀ ‘ਤੇ 9,16,23 ਸਾਲਾ ਤਰੱਕੀ ਸਕੇਲ ਲਾਗੂ ਕਰਨ, 2011 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਤੇ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਕੱਚੇ ਕਾਮੇ ਪੱਕੇ ਕੀਤੇ ਜਾਣ।

ਪ੍ਰਦਰਸ਼ਨ ਨੂੰ ਨਰਿੰਦਰ ਸੈਣੀ, ਪੂਰਨ ਸਿੰਘ ਖਾਈ, ਅਵਤਾਰ ਸਿੰਘ ਸ਼ੇਰਗਿੱਲ, ਸੁਰਿੰਦਰਪਾਲ ਲਹੌਰੀਆ, ਗਰੀਸ਼ ਮਹਾਜਨ, ਨਰਿੰਦਰ ਕੁਮਾਰ, ਗੌਤਮ, ਮਹਿੰਦਰ ਸਿੰਘ ਰੂੜਕੇ, ਕਮਲ ਕੁਮਾਰ ਪਟਿਆਲਾ, ਬਲਜੀਤ ਸਿੰਘ ਬਰਾੜ ਤੇ ਰਾਜਿੰਦਰ ਸਿੰਘ ਨਿੰਮਾ ਨੇ ਸੰਬੋਧਨ ਕੀਤਾ।

News Source link