ਇਸਲਾਮਾਬਾਦ, 26 ਸਤੰਬਰ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਦੋ ਫ਼ੌਜੀ ਅਫਸਰਾਂ ਸਮੇਤ ਛੇ ਜਣੇ ਮਾਰੇ ਗਏ। ਇਨ੍ਹਾਂ ਵਿਚ ਦੋ ਮੇਜਰ ਰੈਂਕ ਦੇ ਅਫਸਰ ਸਨ। ਫ਼ੌਜ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਇਸੇ ਸੂਬੇ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਸੀ। ਹਾਦਸਾ ਐਤਵਾਰ ਰਾਤ ਸੂਬੇ ਦੇ ਹਰਨਾਈ ਜ਼ਿਲ੍ਹੇ ਵਿਚ ਖੋਸਤ ਨੇੜੇ ਵਾਪਰਿਆ। ਹੈਲੀਕਾਪਟਰ ਫਲਾਇੰਗ ਮਿਸ਼ਨ ਉਤੇ ਸੀ। ਸੈਨਾ ਮੁਤਾਬਕ ਹੈਲੀਕਾਪਟਰ ਵਿਚ ਸਵਾਰ ਸਾਰੇ ਛੇ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਦੋ ਪਾਇਲਟ ਵੀ ਸ਼ਾਮਲ ਹਨ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਘਟਨਾ ‘ਤੇ ਦੁੱਖ ਜ਼ਾਹਿਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਇਮਰਾਨ ਖਾਨ ਦੀ ਪਾਰਟੀ ‘ਪੀਟੀਆਈ’ ਦੇ ਆਗੂ ਫਵਾਦ ਚੌਧਰੀ ਨੇ ਵੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ