ਲਖਨਊ, 16 ਸਤੰਬਰ

ਲਖਨਊ ਦੇ ਦਿਲਕੁਸ਼ਾ ਇਲਾਕੇ ‘ਚ ਭਾਰੀ ਮੀਂਹ ਕਾਰਨ ‘ਆਰਮੀ ਇਨਕਲੇਵ’ ਦੀ ਚਾਰਦੀਵਾਰੀ ਡਿੱਗਣ ਨਾਲ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਦੇ ਸੰਯੁਕਤ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਪੀਯੂਸ਼ ਮੋਰਡੀਆ ਨੇ ਕਿਹਾ ਕਿ ਦਿਲਕੁਸ਼ਾ ਖੇਤਰ ਵਿੱਚ ਆਰਮੀ ਐਨਕਲੇਵ ਕੋਲ ਕੁਝ ਮਜ਼ਦੂਰ ਝੌਪੜੀਆਂ ਵਿੱਚ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਰਾਤ ਭਰ ਭਾਰੀ ਮੀਂਹ ਕਾਰਨ ਆਰਮੀ ਐਨਕਲੇਵ ਦੀ ਚਾਰਦੀਵਾਰੀ ਢਹਿ ਗਈ। ਪੁਲੀਸ ਤੇ ਬਚਾਅ ਟੀਮਾਂ ਤੜਕੇ 3 ਵਜੇ ਮੌਕੇ ‘ਤੇ ਪਹੁੰਚੀਆਂ। ਮਲਬੇ ਵਿੱਚੋਂ ਨੌਂ ਲਾਸ਼ਾਂ ਕੱਢੀਆਂ ਗਈਆਂ। ਇੱਕ ਵਿਅਕਤੀ ਨੂੰ ਬਚਾਇਆ ਗਿਆ ਹੈ ਤੇ ਉਹ ਇਸ ਵੇਲੇ ਇਲਾਜ ਲਈ ਹਸਪਤਾਲ ਵਿੱਚ ਹੈ।

News Source link