ਨਵੀਂ ਦਿੱਲੀ, 6 ਸਤੰਬਰ

ਚੀਫ ਜਸਟਿਸ ਯੂਯੂ ਲਲਿਤ ਨੇ ਅੱਜ ਇੱਥੇ ਜੈਸਲਮੇਰ ਹਾਊਸ ‘ਚ ਨਾਲਸਾ ਦੇ ‘ਸੈਂਟਰ ਫਾਰ ਸਿਟੀਜ਼ਨ ਸਰਵਿਸਿਜ਼’ ਦੇ ਦਫ਼ਤਰ ਦਾ ਉਦਘਾਟਨ ਕੀਤਾ। ਚੀਫ ਜਸਟਿਸ ਉਦੈ ਉਮੇਸ਼ ਲਲਿਤ ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ (ਨਾਲਸਾ) ਦੇ ਪੈਟਰਨ-ਇਨ-ਚੀਫ ਹਨ। ਇਸ ਮੌਕੇ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਐੱਸਕੇ ਕੌਲ ਤੇ ਸੁਪਰੀਮ ਕੋਰਟ ਦੇ ਹੋਰ ਜੱਜ ਵੀ ਮੌਜੂਦ ਸਨ।

ਚੀਫ ਜਸਟਿਸ ਨੇ ਇਸ ਮੌਕੇ ਜਸਟਿਸ ਚੰਦਰਚੂੜ ਤੇ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਹੋਰ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਲੋੜਵੰਦਾਂ ਤੱਕ ਮੁਫ਼ਤ ਕਾਨੂੰਨੀ ਸੇਵਾਵਾਂ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਜਸਟਿਸ ਲਲਿਤ ਨੇ ਕਿਹਾ ਕਿ ਨਾਗਰਿਕ ਸੇਵਾਵਾਂ ਲਈ ਸਮਰਪਿਤ ਕੇਂਦਰ ਸਥਾਪਤ ਕਰਨਾ ਨਾਲਸਾ ਲਈ ਇੱਕ ਇਤਿਹਾਸਕ ਪਲ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਆਮ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਮੁਹੱਈਆ ਕਰਨ ਲਈ ਇਹ ਸੈਂਟਰ ਅਹਿਮ ਮਾਧਿਅਮ ਸਾਬਤ ਹੋਵੇਗਾ। ਜਸਟਿਸ ਕੌਲ ਨੇ ਨਾਲਸਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਾਨੂੰਨੀ ਸੇਵਾਵਾਂ ਸੰਸਥਾਵਾਂ ਦੇ ਮੈਂਬਰਾਂ ਨੂੰ ਵਧਾਈ ਦਿੱਤੀ। -ਪੀਟੀਆਈ

News Source link