ਨਿਊ ਯਾਰਕ, 27 ਜੂਨ

ਇਥੇ ਇਕ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ, ਜਿਸ ਦੀ ਪਛਾਣ ਸਤਨਾਮ ਸਿੰਘ ਵਜੋਂ ਦੱਸੀ ਗਈ ਹੈ, ਘਰ ਨਜ਼ਦੀਕ ਜੀਪ ਵਿੱਚ ਬੈਠਾ ਸੀ, ਜਦੋਂ ਉਸ ‘ਤੇ ਗੋਲੀਆਂ ਚਲਾਈਆਂ ਗਈਆਂ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਇਹ ਘਟਨਾ ਰਿਚਮੰਡ ਹਿੱਲ ਤੋਂ ਅੱਗੇ ਸਾਊਥ ਓਜ਼ੋਨ ਪਾਰਕ ਨਜ਼ਦੀਕ ਵਾਪਰੀ, ਜਿੱਥੇ ਅਪਰੈਲ ਮਹੀਨੇ ਦੋ ਸਿੱਖਾਂ ‘ਤੇ ਹਮਲਾ ਕੀਤਾ ਗਿਆ ਸੀ। ਪੁਲੀਸ ਮੁਤਾਬਕ ਹਮਲਾਵਰ ਪੈਦਲ ਹੀ ਆਏ ਸਨ ਜਦੋਂਕਿ ਗੁਆਂਢੀ ਦਾ ਕਹਿਣਾ ਹੈ ਕਿ ਕਾਰ ਸਵਾਰ ਹਮਲਾਵਰਾਂ ਨੇ ਸਿੱਖ ਨੌਜਵਾਨ ਦੇ ਗੋਲੀਆਂ ਮਾਰੀਆਂ ਹਨ। -ਆਈੲੇਐੱਨਐੱਸ

News Source link