ਨਵੀਂ ਦਿੱਲੀ, 19 ਜੂਨ

ਸੀਬੀਆਈ ਨੇ ਸਾਲ 2013-16 ਦੌਰਾਨ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ 30 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਪੁਨੇ ਬਿਲਡਟੈੱਕ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮੁੰਬਈ ਵਿੱਚ ਤਿੰਨ ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਇਸ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਪ੍ਰੋਮੋਟਰਾਂ ਇਸ਼ਾਕ ਯੂਸੁਫ਼ ਬਾਲਵਾ ਅਤੇ ਜਵਰਧਨ ਵਿਨੋਦ ਗੋਇਨਕਾ ਅਤੇ ਪੁਨੇ ਬਿਲਡਟੈੱਕ ਪ੍ਰਾਈਵੇਟ ਲਿਮਟਿਡ (ਜੋ ਪਹਿਲਾਂ ਡਾਇਨਾਮਿਕਸ ਬਲਵਾਸ ਰਿਜ਼ਾਰਟਸ ਪ੍ਰਾਈਵੇਟ ਲਿਮਟਿਡ ਦੇ ਨਾਮ ਨਾਲ ਜਾਣੀ ਜਾਂਦੀ ਸੀ) ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਹਨ। ਡਾਇਨਾਮੈਕਸ ਬਲਵਾਸ ਗਰੁੱਪ ਨੂੰ 2ਜੀ ਸਪੈਕਟ੍ਰਮ ਵੰਡ ਮਾਮਲੇ ਵਿੱਚ ਸੀਬੀਆਈ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ, ਪਰ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। -ਪੀਟੀਆਈ

News Source link