ਜਗਮੋਹਨ ਸਿੰਘ

ਰੂਪਨਗਰ, 13 ਮਈ

ਰੂਪਨਗਰ ਪੁਲੀਸ ਵੱਲੋਂ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਨੂੰ ਅਸਲੇ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਗਿਆ ਹੈ। ਐੱਸਐੱਸਪੀ ਰੂਪਨਗਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਐੱਸਪੀ ਹਰਬੀਰ ਸਿੰਘ ਅਟਵਾਲ, ਡੀਐੱਸਪੀ (ਡੀ) ਜਰਨੈਲ ਸਿੰਘ ਅਤੇ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀਆਈਏ ਰੂਪਨਗਰ ਦੀ ਟੀਮ ਏਐੱਸਆਈ ਬਲਬੀਰ ਸਿੰਘ ਨੇ ਸੂਹ ਮਿਲਣ ਬਾਅਦ ਸਰਵੰਤ ਸਿੰਘ ਉਰਫ ਰਿੱਕੀ ਵਾਸੀ ਕੋਟਕਪੁਰਾ ਜ਼ਿਲ੍ਹਾ ਫਰੀਦਕੋਟ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ। ਉਸ ਤੋਂ 4 ਪਿਸਤੌਲ .32 ਬੋਰ ਸਮੇਤ 10 ਕਾਰਤੂਸ,1 ਦੇਸੀ ਪਿਸਤੌਲ .315 ਬੋਰ ਸਮੇਤ 2 ਕਾਰਤੂਸ, 2 ਦੇਸੀ ਪਿਸਤੌਲ 12 ਬੋਰ ਸਮੇਤ 3 ਕਾਰਤੂਸ ਬਰਾਮਦ ਹੋਏ। ਮੁਲਜ਼ਮ ਨੇ ਮੁੱਢਲੀ ਪੁੱਛ ਪੜਤਾਲ ਦੌਰਾਨ ਖੁਲਾਸਾ ਕੀਤਾ ਹੈ ਕਿ ਉਸ ਨੇ ਹਥਿਆਰਾਂ ਦੀ ਖੇਪ ਸੈਂਟਰਲ ਜੇਲ੍ਹ ਪਟਿਆਲਾ ਵਿੱਚ ਬੰਦ ਗੈਂਗਸਟਰਾਂ ਜਗਦੀਪ ਸਿੰਘ ਉਰਫ ਕਾਕਾ ਵਾਸੀ ਹਰੀ ਨੌਂ ਕੋਟਕਪੁਰਾ ਅਤੇ ਸੁਖਦੀਪ ਸਿੰਘ ਉਰਫ ਟੋਨੀ ਵਾਸੀ ਬਾਹਮਣ ਵਾਲਾ ਕੋਟਕਪੁਰਾ ਦੇ ਕਹਿਣ ‘ਤੇ ਹਾਸਲ ਕੀਤੀ ਸੀ। ਰਿੱਕੀ ਖ਼ਿਲਾਫ਼ ਕੋਟਕਪੁਰਾ ਵਿਖੇ ਮੁਕੱਦਮਾ ਦਰਜ ਹੈ, ਜਦੋਂ ਕਿ ਜਗਦੀਪ ਸਿੰਘ ਉਰਫ ਕਾਕਾ ਖਿਲਾਫ 7 ਅਤੇ ਸੁਖਦੀਪ ਸਿੰਘ ਉਰਫ ਟੋਨੀ ਖਿਲਾਫ ਵੱਖ ਵੱਖ ਥਾzwnj;ਣਿਆਂ ਵਿੱਚ 4 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਗੈਗਸਟਰਾਂ ਨੂੰ ਜੇਲ੍ਹ ਵਿੱਚੋਂ ਪੁਲੀਸ ਰਿਮਾਂਡ ‘ਤੇ ਲਿਆ ਕੇ ਪੁੱਛ ਪੜਤਾਲ ਕੀਤੀ ਜਾਵੇਗੀ। ਇਸ ਮੌਕੇ ਐੱਸਪੀ(ਡੀ) ਹਰਬੀਰ ਸਿੰਘ ਅਟਵਾਲ, ਡੀਐੱਸਪੀ (ਡੀ) ਜਰਨੈਲ ਸਿੰਘ, ਸੀਆਈਏ ਇੰਚਾਰਜ ਸਤਨਾਮ ਸਿੰਘ ਅਤੇ ਏਐੱਸਆਈ ਬਲਬੀਰ ਸਿੰਘ ਹਾਜ਼ਰ ਸਨ।

News Source link