ਨਵੀਂ ਦਿੱਲੀ: ਜੋਤੀ ਯਾਰਾਜੀ ਨੇ ਸਾਈਪ੍ਰਸ ਵਿੱਚ ਜਾਰੀ ਇੰਟਰਨੈਸ਼ਨਲ ਅਥਲੈਟਿਕ ਮੀਟ ਦੀ 100 ਮੀਟਰ ਅੜਿੱਕਾ ਦੌੜ ਵਿੱਚ 13.23 ਸੈਕਿੰਡ ਨਾਲ ਨਵਾਂ ਕੌਮੀ ਰਿਕਾਰਡ ਬਣਾਉਂਦਿਆਂ ਜਿੱਤ ਦਰਜ ਕੀਤੀ। ਆਂਧਰਾ ਪ੍ਰਦੇਸ਼ ਦੀ 22 ਸਾਲਾ ਜੋਤੀ ਨੇ ਲੀਮਾਸੋਲ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਪੁਰਾਣਾ ਰਿਕਾਰਡ ਅਨੁਰਾਧਾ ਬਿਸਵਾਲ ਦੇ ਨਾਮ ਸੀ, ਜੋ ਉਸ ਨੇ 2002 ਵਿੱਚ 13.38 ਸੈਕਿੰਡ ਨਾਲ ਬਣਾਇਆ ਸੀ। ਜੋਤੀ ਨੇ ਪਿਛਲੇ ਮਹੀਨੇ ਕੋੜੀਕੋਡ ਵਿੱਚ ਫੈਡਰੇਸ਼ਨ ਕੱਪ ਵਿੱਚ 13.09 ਸੈਕਿੰਡ ਦਾ ਸਮਾਂ ਕੱਢਿਆ ਸੀ, ਪਰ ਹਵਾ ਦੀ ਰਫ਼ਤਾਰ 2.1 ਮੀਟਰ ਪ੍ਰਤੀ ਸੈਕਿੰਡ ਹੋਣ ਕਾਰਨ ਇਸ ਨੂੰ ਮਾਨਤਾ ਨਹੀਂ ਦਿੱਤੀ ਗਈ ਕਿਉਂਕਿ ਅਧਿਕਾਰਿਤ ਸੀਮਾ 2.0 ਮੀਟਰ ਪ੍ਰਤੀ ਸੈਕਿੰਡ ਹੈ। -ਪੀਟੀਆਈ

News Source link