ਮੁੰਬਈ: ਅਦਾਕਾਰ ਮਨੋਜ ਬਾਜਪਾਈ, ਅਦਾਕਾਰਾ ਸ਼ਰਮੀਲਾ ਟੈਗੋਰ ਅਤੇ ਅਮੋਲ ਪਾਲੇਕਰ ਫ਼ਿਲਮ ‘ਗੁਲਮੋਹਰ’ ਵਿੱੱਚ ਇਕੱਠੇ ਨਜ਼ਰ ਆਉਣਗੇ। ਇਹ ਫ਼ਿਲਮ ਅਗਸਤ ਮਹੀਨੇ ਆਨਲਾਈਨ ਸਟ੍ਰੀਮਿੰਗ ਰਾਹੀਂ ਡਿਜ਼ਨੀ ਪਲੱਸ ਹੌਟਸਟਾਰ ‘ਤੇ ਦੇਖੀ ਜਾ ਸਕੇਗੀ। ਇਸ ਫਿਲਮ ਵਿੱਚ ਸਿਮਰਨ ਰਿਸ਼ੀ ਬੱਗਾ ਵੀ ਨਜ਼ਰ ਆਵੇਗੀ। ਫ਼ਿਲਮ ਨਿਰਮਾਤਾਵਾਂ ਅਨੁਸਾਰ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਫਿਲਮ ਨੂੰ ਇਸ ਸਾਲ ਅਗਸਤ ਵਿੱਚ ਲਾਂਚ ਕੀਤਾ ਜਾਵੇਗਾ। ਫਿਲਮ ‘ਗੁਲਮੋਹਰ’ ਦੀ ਕਹਾਣੀ ਬੱਤਰਾ ਪਰਿਵਾਰ ਦੇ ਦੁਆਲੇ ਘੁੰਮਦੀ ਹੈ। ਇਸ ਫਿਲਮ ਵਿੱਚ ਪਰਿਵਾਰ ਵੱਲੋਂ ਆਪਣੇ 35 ਸਾਲ ਪੁਰਾਣੇ ਘਰ ਨੂੰ ਛੱਡ ਕੇ ਜਾਣ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਘਰ ਦੇ ਜੀਆਂ ਦਾ ਆਪਸੀ ਮੋਹ ਪਰਿਵਾਰ ਨੂੰ ਇਕੱਠਾ ਰੱਖਦਾ ਹੈ। ਸ਼ਰਮੀਲਾ ਟੈਗੋਰ ਇਸ ਤੋਂ ਪਹਿਲਾਂ ਸਾਲ 2010 ਵਿੱਚ ਆਈ ਕਾਮੇਡੀ ਫਿਲਮ ‘ਬਰੇਕ ਕੇ ਬਾਅਦ’ ਵਿੱਚ ਨਜ਼ਰ ਆਈ ਸੀ। ਬਾਜਪਾਈ ਨੇ ਕਿਹਾ ਕਿ ਉਸ ਵੱਲੋਂ ਇਸ ਫਿਲਮ ਨੂੰ ਚੁਣਨ ਦੇ ਕਈ ਕਾਰਨ ਹਨ ਜਿਵੇਂ ਇਹ ਫਿਲਮ ਦੀ ਕਹਾਣੀ ਤੁਹਾਨੂੰ ਆਪਣੇ ਨਾਲ ਜੁੜੀ ਹੋਈ ਜਾਪਦੀ ਹੈ। ਇਸ ਤੋਂ ਇਲਾਵਾ ਇਸ ਫਿਲਮ ਨਾਲ ਉਸ ਨੂੰ ਟੈਗੋਰ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਹੈ। -ਪੀਟੀਆਈ

News Source link