ਮੁੱਕੇਬਾਜ਼ੀ: ਸਟ੍ਰੈਂਡਜਾ ਮੈਮੋਰੀਅਲ ਵਿਚ ਕੁਆਰਟਰ ਫਾਈਨਲ ਤੋਂ ਸ਼ੁਰੂਆਤ ਕਰੇਗੀ ਨਿਖਤ

ਸੋਫੀਆ, 20 ਫਰਵਰੀ

ਭਾਰਤੀ ਮੁੱਕੇਬਾਜ਼ਾਂ ਨੂੰ ਇੱਥੇ ਸਟ੍ਰੈਂਡਜਾ ਮੈਮੋਰੀਅਲ ਵਿਚ ਮੁਸ਼ਕਿਲ ਡਰਾਅ ਮਿਲਿਆ ਹੈ ਪਰ ਨਿਖਤ ਜ਼ਰੀਨ ਟੂਰਨਾਮੈਂਟ ਵਿਚ ਆਪਣੀ ਚੁਣੌਤੀ ਦੀ ਸ਼ੁਰੂਆਤ ਸਿੱਧੇ ਕੁਆਰਟਰ ਫਾਈਨਲ ਤੋਂ ਕਰੇਗੀ। ਸਮੁਿਤ ਤੇ ਅੰਜਲੀ ਤੁਸ਼ੀਰ ਨੂੰ ਪਹਿਲੇ ਗੇੜ ਦੇ ਆਪਣੇ ਮੁਕਾਬਲਿਆਂ ਵਿਚ ਸਖਤ ਵਿਰੋਧੀਆਂ ਨਾਲ ਭਿੜਨਾ ਹੈ।

ਸਾਲ 2019 ਦੇ ਟੂਰਨਾਮੈਂਟ ਵਿਚ ਸੋਨ ਤਗ਼ਮਾ ਜਿੱਤਣ ਵਾਲੀ ਜ਼ਰੀਨ ਨੂੰ 52 ਕਿੱਲੋ ਭਾਰ ਵਰਗ ਦੇ ਪਹਿਲੇ ਗੇੜ ਵਿਚ ਬਾਈ ਮਿਲਿਆ ਹੈ।

ਜ਼ਰੀਨ ਤੋਂ ਇਲਾਵਾ ਨੰਦਿਨੀ (+81 ਕਿੱਲੋ) ਤੇ ਇਕ ਹੋਰ ਭਾਰਤੀ ਮੁੱਕੇਬਾਜ਼ ਹੈ ਜੋ ਸਿੱਧੇ ਆਖਰੀ ਅੱਠ ਦੇ ਮੁਕਾਬਲੇ ਵਿਚ ਆਪਣੀ ਚੁਣੌਤੀ ਸ਼ੁਰੂ ਕਰਨਗੀਆਂ। ਅੰਜਲੀ ਨੂੰ 66 ਕਿੱਲੋ ਵਰਗ ਵਿਚ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਤਗ਼ਮਾ ਜੇਤੂ ਰੂਸ ਦੀ ਸਾਦਤ ਡੈਲਗਾਤੋਵਾ ਵੱਲੋਂ ਸਖਤ ਚੁਣੌਤੀ ਮਿਲੇਗੀ। ਪੁਰਸ਼ ਮੁੱਕੇਬਾਜ਼ਾਂ ਵਿਚ ਆਕਾਸ਼ ਕੁਮਾਰ ਨੂੰ 67 ਕਿੱਲੋ ਵਰਗ ਦੇ ਪਹਿਲੇ ਗੇੜ ਵਿਚ ਬਾਈ ਮਿਲੀ ਹੈ ਜਦਕਿ ਸੁਮਿਤ (75 ਕਿੱਲੋ) ਆਪਣੀ ਚੁਣੌਤੀ ਦੀ ਸ਼ੁਰੂਆਤ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਗ਼ਮਾ ਜੇਤੂ ਰੂਸ ਦੇ ਝਾਮਬੁਲਾਤ ਬਿਝਾਮੋਵ ਖਿਲਾਫ਼ ਕਰੇਗਾ। ਭਾਰਤ ਦੀ 17 ਮੈਂਬਰੀ ਟੀਮ ਵਿਚ ਸੱਤ ਪੁਰਸ਼ ਅਤੇ 10 ਮਹਿਲਾ ਮੁੱਕੇਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਪਹਿਲਾ ਗੋਲਡਨ ਬੈਲਟ ਸੀਰੀਜ਼ ਟੂਰਨਾਮੈਂਟ ਹੈ। -ਪੀਟੀਆਈ

News Source link