70 ਥਾਵਾਂ ’ਤੇ ਹੋਈ ‘ਰੁਦਰਾ- ਦਿ ਐੱਜ ਆਫ ਡਾਰਕਨੈੱਸ’ ਦੀ ਸ਼ੂਟਿੰਗ

ਮੁੰਬਈ: ਸੀਰੀਜ਼ ‘ਰੁਦਰਾ-ਦਿ ਐੱਜ ਆਫ ਡਾਰਕਨੈੱਸ’ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਨਿਰਦੇਸ਼ਕ ਰਾਜੇਸ਼ ਮਾਪੁਸਕਰ ਨੇ ਹਾਲ ਹੀ ਵਿੱਚ ਗੱਲ ਕਰਦਿਆਂ ਦੱਸਿਆ ਕਿ ਥਾਵਾਂ ਕਿਵੇਂ ਕਹਾਣੀ ਦਾ ਸਾਰ ਸਾਹਮਣੇ ਲਿਆਉਂਦੀਆਂ ਹਨ। ਇੱਥੇ ਸੀਰੀਜ਼ ਲਈ ਥਾਵਾਂ ਦੀ ਚੋਣ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਨੇ ਦੱਸਿਆ, ‘ਅਸੀਂ 70 ਥਾਵਾਂ ‘ਤੇ ਸੀਰੀਜ਼ ਸ਼ੂਟ ਕੀਤੀ। ਸਾਡੀਆਂ ਬਹੁਤੀਆਂ ਲੋਕੇਸ਼ਨਾਂ ਪਹਿਲਾਂ ਵੀ ਦੇਖੀਆਂ ਜਾ ਚੁੱਕੀਆਂ ਹਨ, ਕਿਉਂਕਿ ਫਿਰ ਵੀ ਇਹ ਮੁੰਬਈ ਹੈ, ਮੇਰੀ ਜਾਨ! ਇਸ ਲਈ ਰਚਨਾਤਮਕ ਫ਼ੈਸਲਾ ਸ਼ਹਿਰ ਨੂੰ ਇਸ ਤਰ੍ਹਾਂ ਦਿਖਾਉਣਾ ਸੀ, ਜਿਵੇਂ ਪਹਿਲਾਂ ਨਾ ਦੇਖਿਆ ਗਿਆ ਹੋਵੇ। ਮੈਨੂੰ ਉਮੀਦ ਹੈ ਕਿ ਜਦੋਂ ਤੁਸੀਂ ਜਾਣੀਆਂ-ਪਛਾਣੀਆਂ ਥਾਵਾਂ ਦੇਖੋਗੇ ਤਾਂ ਤੁਹਾਨੂੰ ਸ਼ੌਟ-ਟੇਕਿੰਗ ਵਿੱਚ ਕੁਝ ਵੱਖਰਾ ਅਤੇ ਦਿਲਚਸਪ ਦੇਖਣ ਨੂੰ ਮਿਲੇਗਾ।” ਇਹ ਸੀਰੀਜ਼ ਬਰਤਾਨਵੀ ਸੀਰੀਜ਼ ‘ਲੂਥਰ’ ਦਾ ਰੀਮੇਕ ਹੈ, ਜਿਸ ਵਿੱਚ ਅਜੈ ਦੇਵਗਨ, ਰਾਸ਼ੀ ਖੰਨਾ, ਈਸ਼ਾ ਦਿਓਲ, ਅਤੁਲ ਕੁਲਕਰਨੀ, ਅਸ਼ਵਨੀ ਕਾਲਸੇਕਰ, ਤਰੁਣ ਗਹਿਲੋਤ, ਆਸ਼ੀਸ਼ ਵਿਦਿਆਰਥੀ ਅਤੇ ਸੰਦੀਪ ਮਿਸ਼ਰਾ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਸੀਰੀਜ਼ 4 ਮਾਰਚ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ

News Source link