ਨਾਗਪੁਰ, 14 ਜਨਵਰੀ

ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਨਿੱਜੀ ਹਸਪਤਾਲ ਦੇ ਅਹਾਤੇ ਵਿੱਚ ਜਾਂਚ ਦੌਰਾਨ ਭਰੂਣਾਂ ਦੀਆਂ ਘੱਟੋ-ਘੱਟ 11 ਖੋਪੜੀਆਂ ਅਤੇ 54 ਹੱਡੀਆਂ ਮਿਲੀਆਂ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲੀਸ ਗੈਰ ਕਾਨੂੰਨੀ ਗਰਭਪਾਤ ਕੇਸ ਦੀ ਜਾਂਚ ਕਰ ਰਹੀ ਸੀ ਤੇ ਇਸ ਦੌਰਾਨ ਇਹ ਵੱਖਰਾ ਮਾਮਲਾ ਸਾਹਮਣੇ ਆ ਗਿਆ। ਅਧਿਕਾਰੀ ਨੇ ਦੱਸਿਆ ਕਿ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਅਰਵੀ ਤਹਿਸੀਲ ਦੇ ਕਦਮ ਹਸਪਤਾਲ ਦੇ ਅਹਾਤੇ ਵਿੱਚ ਸਥਿਤ ਬਾਇਓਗੈਸ ਪਲਾਂਟ ਦੀ ਤਲਾਸ਼ੀ ਲਈ ਅਤੇ ਭਰੂਣ ਦੀਆਂ 11 ਖੋਪੜੀਆਂ ਅਤੇ 54 ਹੱਡੀਆਂ ਮਿਲੀਆਂ, ਜਿਨ੍ਹਾਂ ਨੂੰ ਲੈਬਾਰਟਰੀ ਜਾਂਚ ਲਈ ਭੇਜਿਆ ਗਿਆ ਹੈ।

News Source link