ਮੁੰਬਈ: ਬੌਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਫ਼ਿਲਮ ‘ਦਿ ਲੇਡੀ ਕਿੱਲਰ’ ਦੀ ਕਾਸਟ ਵਿੱਚ ਸ਼ਾਮਲ ਹੋ ਗਈ ਹੈ। ਅਦਾਕਾਰਾ ਫ਼ਿਲਮ ਵਿੱਚ ਅਰਜੁਨ ਕਪੂਰ ਨਾਲ ਮੁੱਖ ਭੂਮਿਕਾ ਨਿਭਾਵੇਗੀ। ਫਿਲਮ ਦੇ ਨਿਰਦੇਸ਼ਕ ਅਜੈ ਬਹਿਲ ਹਨ ਅਤੇ ਇਸ ਨੂੰ ਟੀ-ਸੀਰੀਜ਼ ਦੇ ਭੂੁਸ਼ਨ ਕੁਮਾਰ ਅਤੇ ਸ਼ੈਲੇਸ਼ ਆਰ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਭੂਮੀ ਨੇ ਕਿਹਾ, ”ਜਦੋਂ ਵੀ ਕੁਝ ਨਵਾਂ ਅਤੇ ਚੁਣੌਤੀ ਭਰਪੂਰ ਮੇਰੇ ਰਾਹ ਵਿੱਚ ਆਉਂਦਾ ਹੈ ਤਾਂ ਮੈਂ ਹਮੇਸ਼ਾ ਖੁਸ਼ ਹੁੰਦੀ ਹਾਂ ਅਤੇ ‘ਦਿ ਲੇਡੀ ਕਿੱਲਰ’ ਨੇ ਸ਼ੁਰੂ ਤੋਂ ਹੀ ਮੈਨੂੰ ਆਪਣੇ ਵੱਲ ਖਿੱਚਿਆ। ਬਤੌਰ ਕਲਾਕਾਰ ਇਸ ਕਿਰਦਾਰ ਨੇ ਮੈਨੂੰ ਮੇਰੀ ਸਹਿਜ ਅਵਸਥਾ ਵਿੱਚੋਂ ਬਾਹਰ ਕੱਢਿਆ ਅਤੇ ਇਸ ਤੋਂ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਮੈਂ, ਅਰਜੁਨ ਕਪੂਰ, ਮੇਰੇ ਨਿਰਦੇਸ਼ਕ ਅਜੈ ਬਹਿਲ ਅਤੇ ਮੇਰੇ ਪ੍ਰੋਡਿਊਸਰ ਭੂਸ਼ਨ ਸਰ ਤੇ ਸ਼ੈਲੇਸ਼ ਸਰ ਨਾਲ ਇਸ ਫਿਲਮ ‘ਤੇ ਕੰਮ ਕਰਨ ਲਈ ਹੋਰ ਉਡੀਕ ਨਹੀਂ ਕਰ ਸਕਦੀ।” ਅਜੈ ਬਹਿਲ ਨੇ ਕਿਹਾ ਕਿ ਉਹ ਅਰਜੁਨ ਕਪੂਰ ਅਤੇ ਭੂਮੀ ਪੇਡਨੇਕਰ ਨਾਲ ‘ਦਿ ਲੇਡੀ ਕਿੱਲਰ’ ਵਿੱਚ ਕੰਮ ਕਰਨ ਲਈ ਕਾਫ਼ੀ ਖੁਸ਼ ਹੈ। -ਆਈਏਐੱਨਐੱਸ

News Source link