ਗੁਰਨਾਮ ਸਿੰਘ ਅਕੀਦਾ

ਪਟਿਆਲਾ, 11 ਜਨਵਰੀ

ਇਥੋਂ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿਚ ਕਰੋਨਾ ਦਾ ਬੰਬ ਫੁੱਟਿਆ ਹੈ। ਰਜਿਸਟਰਾਰ ਸਮੇਤ ਨਾਨ ਟੀਚਿੰਗ ਦੇ 41 ਮੁਲਾਜ਼ਮ ਕਰੋਨਾ ਪਾਜ਼ੇਟਿਵ ਹੋ ਗਏ ਹਨ। ਕਰੋਨਾ ਪੀੜਤ ਇਕਾਂਤਵਾਸ ਹੋ ਗਏ ਹਨ। ਮੁਲਾਜ਼ਮਾਂ ਦੇ ਕੁਝ ਸਾਥੀਆਂ ਦਾ ਕਹਿਣਾ ਹੈ ਕਿ ਲਾਅ ਯੂਨੀਵਰਸਿਟੀ ਵਿਚ ਬਣਾਏ ਹੈਲਥ ਸੈਂਟਰ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਦਿੱਤੀ ਜਾ ਰਹੀ। ਇਸ ਬਾਰੇ ਹੈਲਥ ਸੈਂਟਰ ਦੀ ਇੰਚਾਰਜ ਡਾ. ਗਾਇਤਰੀ ਦਾ ਕਹਿਣਾ ਹੈ ਕਿ ਕਿੱਟਾਂ ਭੇਜ ਦਿੱਤੀਆਂ ਹਨ। ਵਾਇਰਸ ਪੀੜਤਾਂ ਦੀ ਬਣਦੀ ਸੰਭਾਲ ਕੀਤੀ ਜਾ ਰਹੀ ਹੈ। ਇਕ ਮੁਲਾਜ਼ਮ ਥੋੜ੍ਹਾ ਬਿਮਾਰ ਹੋਇਆ ਸੀ, ਉਸ ਦਾ ਸ਼ੱਕ ਦੇ ਅਧਾਰ ‘ਤੇ ਕਰੋਨਾ ਟੈੱਸਟ ਕਰਾਇਆ ਗਿਆ। ਉਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬਾਕੀਆਂ ਦਾ ਟੈੱਸਟ ਵੀ ਕਰਾਇਆ ਗਿਆ। 40 ਮੁਲਾਜ਼ਮ ਪਾਜ਼ੇਟਿਵ ਪਾਏ ਗਏ ਹਨ, ਕਿਉਂਕਿ ਇਨ੍ਹਾਂ ਦੇ ਸੰਪਰਕ ਵਿਚ ਰਜਿਸਟਰਾਰ ਐੱਨਕੇ ਵਤਸ ਵੀ ਆਏ ਸਨ, ਜਦੋਂ ਉਨ੍ਹਾਂ ਦਾ ਟੈੱਸਟ ਕਰਾਇਆ ਗਿਆ ਤਾਂ ਉਹ ਵੀ ਪਾਜ਼ੇਟਿਵ ਨਿਕਲੇ। ਵਿਦਿਆਰਥੀਆਂ ਕਲਾਸਾਂ ਆਨਲਾਈਨ ਹੀ ਚੱਲ ਰਹੀਆਂ ਹਨ ਇਸ ਕਰਕੇ ਇਥੇ ਵਿਦਿਆਰਥੀ ਨਹੀਂ ਸਨ।

News Source link