ਸਰਬਜੀਤ ਸਿੰਘ ਭੰਗੂ

ਪਟਿਆਲਾ, 11 ਜਨਵਰੀ

ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਕਰੀਬੀ ਵਿਕਾਸ ਨਗਰ ਦੇ ਸਾਬਕਾ ਸਰਪੰਚ ਤਾਰਾ ਦੱਤ ਦੀ ਅੱਜ ਇਥੇ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਹ ਇੱਥੇ ਆਪਣੀ ਨਵੀਂ ਕੋਠੀ ਬਣਾ ਰਿਹਾ ਸੀ, ਜਿਸ ਦੌਰਾਨ ਹੀ ਉਹ ਮਿਸਤਰੀਆਂ ਨੂੰ ਚਾਹ ਦੇਣ ਲਈ ਆਇਆ। ਇਸ ਦੌਰਾਨ ਘਾਤ ਲਗਾ ਕੇ ਬੈਠੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਤੁਰੰਤ ਬਾਅਦ ਭਾਵੇਂ ਗੰਭੀਰ ਜ਼ਖ਼ਮੀ ਹਾਲਤ ਵਿੱਚ ਤਾਰਾ ਦੱਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਉਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਤਾਰਾ ਦੱਤ ਦੇ ਖ਼ਿਲਾਫ਼ ਲੜਾਈ-ਝਗੜਿਆਂ ਦੇ ਕਈ ਮਾਮਲੇ ਦਰਜ ਹਨ। ਪਿਛਲੇ ਸਮੇਂ ਦੌਰਾਨ ਕਤਲ ਦੇ ਮਾਮਲੇ ‘ਚ ਵੀ ਉਸ ਦਾ ਨਾਮ ਆਇਆ ਸੀ ਪਰ ਬਾਅਦ ਵਿਚ ਪੁਲੀਸ ਨੇ ਉਸ ਨੂੰ ਬੇਗੁਨਾਹ ਕਰ ਦਿੱਤਾ ਸੀ। ਇਸ ਤਰ੍ਹਾਂ ਪੁਲੀਸ ਵੱਲੋਂ ਭਾਵੇਂ ਮੁਕੰਮਲ ਜਾਂਚ ਕਰਨੀ ਬਾਕੀ ਹੈ ਪਰ ਮੁਢਲੀ ਤਫ਼ਤੀਸ਼ ਦੇ ਹਵਾਲੇ ਨਾਲ ਪੁਲੀਸ ਦਾ ਤਰਕ ਹੈ ਕਿ ਇਹ ਕਤਲ ਕਿਸੇ ਪੁਰਾਣੀ ਰੰਜਿਸ਼ ਦਾ ਸਿੱਟਾ ਹੈ।

News Source link