ਸ਼ੁਭਦੀਪ ਚੌਧਰੀ

ਨਵੀਂ ਦਿੱਲੀ, 10 ਜਨਵਰੀ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਅੱਜ ਕਿਹਾ ਕਰੋਨਾਵਾਇਰਸ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਜਾਂ ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ, ਲਈ ਘਰ ਵਿਚ ਹੀ ਸੱਤ ਦਿਨਾਂ ਦਾ ਇਕਾਂਤਵਾਸ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਸੱਤ ਦਿਨਾਂ ਦੇ ਇਕਾਂਤਵਾਸ ਦੇ ਅਖ਼ੀਰਲੇ ਤਿੰਨ ਦਿਨ ਬੁਖਾਰ ਨਹੀਂ ਹੋਣਾ ਚਾਹੀਦਾ। ਉਹ ‘ਓਮੀਕਰੋਨ ਦੇ ਵਧਦੇ ਕੇਸਾਂ ਵਿਚਾਲੇ ਘਰ ਵਿਚ ਇਕਾਂਤਵਾਸ’ ਵਿਸ਼ੇ ‘ਤੇ ਆਨਲਾਈਨ ਗੱਲਬਾਤ ਵਿਚ ਹਿੱਸਾ ਲੈ ਰਹੇ ਸਨ।

ਇਕ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਵੀ ਮਾਸਕ ਲਗਾਉਣਾ ਚਾਹੀਦਾ ਹੈ। ਹਾਲਾਂਕ, ਮਰੀਜ਼ ਨੂੰ ਲਾਗ ਦੀ ਸਥਿਤੀ ਜਾਣਨ ਲਈ ਦੁਬਾਰਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਵੀ ਇਕਾਂਤਵਾਸ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਟੈਸਟ ਵੀ ਕਰਵਾਉਣਾ ਚਾਹੀਦਾ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਮਰੀਜ਼ ਨੂੰ ਸਲਾਹ ਮਸ਼ਵਰੇ ਲਈ ਡਾਕਟਰਾਂ ਦੇ ਸੰਪਰਕ ਵਿਚ ਰਹਿਣਾ ਚਾਹੀਦਾ ਹੈ ਅਤੇ ਭਾਰਤ ਸਰਕਾਰ ਦੀ ਕੌਮੀ ਟੈਲੀਮੈਡੀਸਨ ਸੇਵਾ ਨਾਲ ਵੀ ਸੰਪਰਕ ਕਰਨਾ ਚਾਹੀਦਾ ਹੈ।

News Source link