ਵਾਰਾਨਸੀ, 23 ਅਕਤੂਬਰ

ਭਾਜਪਾ ਦੀ ਕੌਮੀ ਉਪ ਪ੍ਰਧਾਨ ਅਤੇ ਉੱਤਰਾਖੰਡ ਦੀ ਸਾਬਕਾ ਰਾਜਪਾਲ ਬੇਬੀ ਰਾਣੀ ਮੌਰੀਆ ਨੇ ਔਰਤਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਨੇਰਾ ਹੋਣ ਬਾਅਦ ਥਾਣੇ ਨਾ ਜਾਣ ਅਤੇ ਲੋੜ ਪੈਣ ‘ਤੇ ਪਰਿਵਾਰ ਦੇ ਕਿਸੇ ਮਰਦ ਮੈਂਬਰ ਨਾਲ ਥਾਣੇ ਜਾਣ। ਸਾਬਕਾ ਰਾਜਪਾਲ ਨੇ ਇਥੇ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਇਹ ਸਲਾਹ ਦਿੱਤੀ। ਬੇਬੀ ਰਾਣੀ ਨੇ ਕਿਹਾ,’ਥਾਣਿਆਂ ਵਿੱਚ ਮਹਿਲਾ ਅਧਿਕਾਰੀ ਅਤੇ ਸਬ-ਇੰਸਪੈਕਟਰ ਹੁੰਦੇ ਹਨ ਪਰ ਮੈਂ ਇਹ ਕਹਾਂਗੀ ਕਿ ਹਨੇਰਾ ਹੋਣ ‘ਤੇ ਔਰਤਾਂ ਨੂੰ 5 ਵਜੇ ਤੋਂ ਬਾਅਦ ਕਦੇ ਵੀ ਥਾਣੇ ਨਹੀਂ ਜਾਣਾ ਚਾਹੀਦਾ। ਜੇ ਜ਼ਰੂਰੀ ਹੋਵੇ ਅਗਲੀ ਸਵੇਰ ਆਪਣੇ ਭਰਾ, ਪਿਤਾ ਜਾਂ ਪਤੀ ਨੂੰ ਆਪਣੇ ਨਾਲ ਪੁਲੀਸ ਸਟੇਸ਼ਨ ਲੈ ਜਾਓ।’

News Source link