ਨਵੀਂ ਦਿੱਲੀ, 15 ਅਕਤੂਬਰ

ਦਿੱਲੀ ਦੀ ਮ੍ਰਿਦੁਲ ਅਗਰਵਾਲ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀ (ਆਈਆਈਟੀ) ਵਿੱਚ ਦਾਖਲੇ ਲਈ ਜੇਈਈ-ਐਡਵਾਂਸਡ ਪ੍ਰੀਖਿਆ ਵਿੱਚ ਟੌਪ ਕੀਤਾ ਹੈ। ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ ਹਨ। ਅਗਰਵਾਲ ਨੇ ਸਾਂਝੀ ਦਾਖਲਾ ਪ੍ਰੀਖਿਆ (ਜੇਈਈ)-ਐਡਵਾਂਸਡ ਵਿੱਚ 360 ਵਿੱਚੋਂ 348 ਅੰਕ ਪ੍ਰਾਪਤ ਕੀਤ। ਇਸ ਸਾਲ 41,862 ਉਮੀਦਵਾਰਾਂ ਨੇ ਜੇਈਈ-ਐਡਵਾਂਸਡ ਪਾਸ ਕੀਤੀ ਹੈ, ਜਿਨ੍ਹਾਂ ਵਿੱਚੋਂ 6,452 ਲੜਕੀਆਂ ਹਨ। ਲੜਕੀਆਂ ਵਿੱਚ ਦਿੱਲੀ ਡਵੀਜ਼ਨ ਵਿੱਚ ਕਾਵਿਆ ਚੋਪੜਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੂੰ 360 ਵਿਚੋਂ 286 ਅੰਕ ਮਿਲੇ ਹਨ।

News Source link