ਕੋਪਨਹੇਗਨ, 14 ਅਕਤੂਬਰ

ਡੈਨਮਾਰਕ ਦਾ ਵਸਨੀਕ, ਜਿਸ ਉੱਤੇ ਨਾਰਵੇ ਦੇ ਕੌਂਗਸਬਰਗ ਕਸਬੇ ਦੀਆਂ ਵੱਖ ਵੱਖ ਥਾਵਾਂ ‘ਤੇ ਬੁੱਧਵਾਰ ਸ਼ਾਮ ਨੂੰ ਤੀਰ-ਕਮਾਨ ਨਾਲ ਹਮਲਾ ਕਰ ਕੇ ਪੰਜ ਲੋਕਾਂ ਨੂੰ ਮਾਰਨ ਅਤੇ ਦੋ ਜਣਿਆਂ ਨੂੰ ਜ਼ਖ਼ਮੀ ਕਰਨ ਦਾ ਸ਼ੱਕ ਹੈ, ਉਸ ਨੇ ਮੁਸਲਿਮ ਧਰਮ ਅਪਣਾਇਆ ਹੋਇਆ ਹੈ ਤੇ ਉਸ ਉੱਤੇ ਪਹਿਲਾਂ ਕਟੱੜਪੰਥੀ ਦੇ ਵੀ ਦੋਸ਼ ਲੱਗੇ ਸਨ। ਮੌਜੂਦਾ ਸਮੇਂ ਉਹ ਨਾਰਵੇ ਪੁਲੀਸ ਦੀ ਹਿਰਾਸਤ ਵਿੱਚ ਹੈ। ਇਹ ਜਾਣਕਾਰੀ ਪੁਲੀਸ ਮੁਖੀ ਓਲੇ ਬੀ. ਸੇਵਰੁਡ ਨੇ ਅੱਜ ਮੀਡੀਆ ਨਾਲ ਸਾਂਝੀ ਕਰਦਿਆਂ ਖਦਸ਼ਾ ਜਤਾਇਆ ਕਿ ਇਹ ਅਤਿਵਾਦੀ ਹਮਲਾ ਹੋ ਸਕਦਾ ਹੈ। ਮਰਨ ਵਾਲਿਆਂ ਵਿਅਕਤੀਆਂ ਵਿੱਚ ਚਾਰ ਔਰਤਾਂ ਤੇ ਇਕ ਪੁਰਸ਼ ਸ਼ਾਮਲ ਸਨ, ਜਿਨ੍ਹਾਂ ਦੀ ਉਮਰ 50 ਤੋਂ 70 ਸਾਲਾਂ ਦਰਮਿਆਨ ਸੀ। -ਏਪੀ

News Source link