ਨਵੀਂ ਦਿੱਲੀ, 13 ਅਕਤੂਬਰ

ਕੇਂਦਰ ਸਰਕਾਰ ਨੇ ਸੂਰਜਮੁਖੀ, ਸੋਇਆਬੀਨ ਤੇ ਖਜੂਰ ਦੇ ਤੇਲਾਂ ਤੋਂ ਬੇਸਿਕ ਕਸਟਮ ਡਿਊਟੀ ਘਟਾ ਦਿੱਤੀ ਹੈ ਤਾਂ ਕਿ ਖਾਣ-ਪੀਣ ਦੀਆਂ ਵਸਤਾਂ ਕਰਨ ਲਈ ਵਰਤੇ ਜਾਂਦੇ ਇਨ੍ਹਾਂ ਤੇਲਾਂ ਦੀਆਂ ਕੀਮਤਾਂ ਘਟਾਈਆਂ ਜਾ ਸਕਣ ਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਖਪਤਕਾਰਾਂ ਨੂੰ ਕੁਝ ਆਰਥਿਕ ਰਾਹਤ ਮਿਲ ਸਕੇ। ਇਸੇ ਦੌਰਾਨ ਐਡੀਬਲ (ਖਾਧ) ਆਇਲ ਇੰਡਸਟਰੀ ਦੀ ਜਥੇਬੰਦੀ ‘ਐੱਸਈਏ’ ਦਾ ਕਹਿਣਾ ਹੈ ਖਾਧ ਤੇਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ ਤੇ ਕੇਂਦਰ ਸਰਕਾਰ ਵੱਲੋਂ ਬੇਸਿਕ ਕਸਟਮ ਡਿਊਟੀ ਘਟਾਉਣ ਨਾਲ ਤੇਲ 15 ਰੁਪਏ ਪ੍ਰਤੀ ਲੀਟਰ ਤੱਕ ਸਸਤੇ ਹੋ ਸਕਦੇ ਹਨ। ਇਨ੍ਹਾਂ ਤੇਲਾਂ ‘ਤੇ ਘਟਾਈ ਗਈ ਇੰਪੋਰਟ ਡਿਊਟੀ 14 ਅਕਤੂਬਰ ਤੋਂ ਲਾਗੂ ਹੋਵੇਗੀ ਤੇ 31 ਮਾਰਚ 2022 ਤੱਕ ਜਾਰੀ ਰਹੇਗੀ। ਇਹ ਜਾਣਕਾਰੀ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਤੇ ਕਸਟਮਜ਼ ਵਿਭਾਗ ਵੱਲੋਂ ਦੋ ਵੱਖਰੇ ਨੋਟੀਫਿਕੇਸ਼ਨਾਂ ਰਾਹੀਂ ਦਿੱਤੀ ਗਈ ਹੈ। -ਪੀਟੀਆਈ

News Source link