ਨਵੀਂ ਦਿੱਲੀ, 12 ਅਕਤੂਬਰ

ਖਾਣ-ਪੀਣ ਦੀਆਂ ਵਸਤਾਂ ਦੇ ਭਾਅ ਘਟਣ ਕਾਰਨ ਸਤੰਬਰ ਮਹੀਨੇ ਵਿੱਚ ਪਰਚੂਨ ਮਹਿੰਗਾਈ ਦਰ ਘੱਟ ਕੇ 4.35 ਫੀਸਦ ‘ਤੇ ਆ ਗਈ ਹੈ। ਮੰਗਲਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਖਾਧ ਪਦਾਰਥਾਂ ਦੀ ਮਹਿੰਗਾਈ ਦਰ ਬੀਤੇ ਸਤੰਬਰ ਮਹੀਨੇ ਵਿੱਚ 0.68 ਫੀਸਦ ਰਹੀ ਜੋ ਕਿ ਅਗਸਤ ਮਹੀਨੇ (3.11 ਫੀਸਦ) ਦੇ ਮੁਕਾਬਲੇ ਕਾਫੀ ਘੱਟ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ)ਨੇ 2021-22 ਦੇ ਲਈ ਸੀਪੀਆਈ ਆਧਾਰਿਤ ਮਹਿੰਗਾਈ ਦਰ 5.3 ਫੀਸਦ ਰਹਿਣ ਦਾ ਅਨੁਮਾਨ ਲਗਾਇਆ ਹੈ ਜਦੋਂ ਕਿ ਕੇਂਦਰ ਸਰਕਾਰ ਨੇ ਆਰੀਬੀਆਈ ਨੂੰ ਮਹਿੰਗਾਈ ਦਰ 4 ਫੀਸਦ ‘ਤੇ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਸੋਂਪੀ ਹੋਈ ਹੈ। -ਪੀਟੀਆਈ

News Source link