ਮੁੰਬਈ: ਕਰੂਜ਼ ਜਹਾਜ਼ ‘ਤੇ ਨਸ਼ਿਆਂ ਨਾਲ ਫੜੇ ਗਏ ਆਰਿਅਨ ਖ਼ਾਨ, ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਨੂੰ ਇਥੇ ਮੈਟਰੋਪਾਲਿਟਨ ਮੈਜਿਸਟਰੇਟ ਨੇ ਅੱਜ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵਧੀਕ ਮੁੱਖ ਮੈਟੋਰਪਾਲਿਟਨ ਮੈਜਿਸਟਰੇਟ ਆਰ ਐੱਮ ਨੇਰਲੀਕਰ ਨੇ ਆਰਿਅਨ ਖ਼ਾਨ ਅਤੇ ਦੋ ਹੋਰ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਵੀਰਵਾਰ ਨੂੰ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਅਤੇ ਸੱਤ ਹੋਰਾਂ ਨੂੰ ਐੱਨਸੀਬੀ ਦੀ ਹਿਰਾਸਤ ਖ਼ਤਮ ਹੋਣ ਮਗਰੋਂ ਵੀਰਵਾਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਸੀ। -ਪੀਟੀਆਈ

News Source link