ਸ੍ਰੀਨਗਰ, 8 ਅਕਤੂਬਰ

ਅਤਿਵਾਦੀਆਂ ਦੀ ਗੋਲੀ ਨਾਲ ਵੀਰਵਾਰ ਨੂੰ ਮੌਤ ਦੇ ਮੂੰਹ ਪਈ ਸਕੂਲ ਪ੍ਰਿੰਸੀਪਲ ਦੇ ਪਰਿਵਾਰ ਨੂੰ ਮਿਲਣ ਮਗਰੋਂ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਬਦਤਰ ਸਥਿਤੀ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਉਠਾਏ ਗਏ ਗ਼ਲਤ ਕਦਮ ਜ਼ਿੰਮੇਵਾਰ ਹਨ। ਅਲੂਚੀ ਬਾਗ ਵਿੱਚ ਸਥਿਤ ਮ੍ਰਿਤਕਾ ਦੇ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਨੇ ਕਿਹਾ,’ਸਥਿਤੀ ਦਿਨੋਂ ਦਿਨ ਬਦ ਤੋਂ ਬਦਤਰ ਹੋ ਰਹੀ ਹੈ ਜਿਸ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਇਸ ਦੇ ਗ਼ਲਤ ਫੈਸਲੇ (ਧਾਰਾ 370 ਹਟਾਉਣਾ) ਕਸ਼ਮੀਰ ਵਿੱਚ ਬਣੇ ਬਦਤਰ ਹਾਲਾਤ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।’ ਮਹਿਬੂਰਾ ਨੇ ਕਿਹਾ,’ਮਾਰੀ ਗਈ ਔਰਤ ਦੇ ਦੋ ਛੋਟੇ ਛੋਟੇ ਬੱਚੇ ਹਨ… ਉਹ ਹੁਣ ਕਿੱਥੇ ਜਾਣਗੇ? ਸਾਡਾ ਸਿੱਖ ਫਿਰਕਾ ਔਖੀ ਘੜੀ ਵਿੱਚ ਹਮੇਸ਼ਾਂ ਨਾਲ ਖੜ੍ਹਾ ਰਹਿੰਦਾ ਹੈ।’ ਇਸੇ ਦੌਰਾਨ ਅਤਿਵਾਦੀਆਂ ਵੱਲੋਂ ਮਾਰੇ ਗੲੇ ਨਾਗਰਿਕਾਂ ਦੇ ਮਾਮਲੇ ‘ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਅਸਤੀਫ਼ੇ ਦੀ ਮੰਗ ਕੀਤੀ। ਪੀਡੀਪੀ ਦੇ ਤਰਜਮਾਨ ਸੁਹੇਲ ਬੁਖਾਰੀ ਨੇ ਪਾਰਟੀ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਪ ਰਾਜਪਾਲ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੇ ਹਨ। -ਪੀਟੀਆਈ/ਆਈਏਐਨਐਸ

BBox…

News Source link