ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘ਰਕਸ਼ਾ ਬੰਧਨ’ ਦੀ ਸ਼ੂਟਿੰਗ ਹੁਣ ਉਸ ਦੇ ਜਨਮ ਸਥਾਨ ਚਾਂਦਨੀ ਚੌਕ ਵਿੱਚ ਹੋ ਰਹੀ ਹੈ, ਆਪਣੇ ਜਨਮ ਸਥਾਨ ‘ਤੇ ਪਹੁੰਚ ਕੇ ਅਦਾਕਾਰ ਦੀਆਂ ਕਈ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ ਹਨ। ਨਿਰਦੇਸ਼ਕ ਆਨੰਦ ਐੱਲ ਰਾਏ ਦੀ ਇਸ ਫਿਲਮ ਦੀ ਸ਼ੂਟਿੰਗ ਐਤਵਾਰ ਨੂੰ ਸ਼ੁਰੂ ਹੋਈ ਹੈ। ਇਸ ਤੋਂ ਲਗਪਗ ਇੱਕ ਮਹੀਨਾ ਪਹਿਲਾਂ ਮੁੰਬਈ ਵਿੱਚ ਫਿਲਮ ਦਾ ਇੱਕ ਹਿੱਸਾ ਮੁਕੰਮਲ ਕੀਤਾ ਗਿਆ ਸੀ। ਅਕਸ਼ੈ ਨੇ ਟਵੀਟ ਕਰਕੇ ਦੱਸਿਆ, ‘ਅੱਜ ਸਵੇਰੇ ‘ਰਕਸ਼ਾ ਬੰਧਨ’ ਦੇ ਸੈੱਟ ‘ਤੇ ਪਹੁੰਚ ਕੇ ਕਈ ਯਾਦਾਂ ਤਾਜ਼ਾ ਹੋਈਆਂ ਕਿਉਂਕਿ ਇਹ ਸ਼ੂਟਿੰਗ ਮੇਰੇ ਜਨਮ ਸਥਾਨ ਚਾਂਦਨੀ ਚੌਕ ਵਿੱਚ ਹੋ ਰਹੀ ਹੈ। ਇਥੇ ਆਲੇ-ਦੁਆਲੇ ਦੇ ਲੋਕਾਂ ਦੀਆਂ ਗੱਲਾਂ ਸੁਣਨਾ ਕਿੰਨਾ ਚੰਗਾ ਲੱਗਦਾ ਹੈ।’ ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਅਦਾਕਾਰਾ ਭੂਮੀ ਪੇਡਨੇਕਰ ਵੀ ਨਜ਼ਰ ਆਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਫਿਲਮ ਅਗਲੇ ਸਾਲ 11 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। -ਪੀਟੀਆਈ

News Source link