ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖ਼ਾਨ ਡਾਇਰੈਕਟਰ ਲਕਸ਼ਮਣ ਉਟੇਕਰ ਦੀ ਰੋਮਾਂਟਿਕ-ਕਾਮੇਡੀ ਫ਼ਿਲਮ ਵਿੱਚ ਭੂਮਿਕਾ ਨਿਭਾਉਣ ਲਈ ਤਿਆਰ ਹਨ। ਓਟੇਕਰ ‘ਲੁਕਾ ਛੁਪੀ’ ਅਤੇ ‘ਮਿਮੀ’ ਮਗਰੋਂ ਫ਼ਿਲਮਸਾਜ਼ ਦਿਨੇਸ਼ ਵਿਜਨ ਨਾਲ ਮਿਲ ਕੇ ਤੀਜੀ ਫ਼ਿਲਮ ਬਣਾ ਰਹੇ ਹਨ। ਉਟੇਕਰ ਨੇ ਦੱਸਿਆ, ”ਸਾਡੇ ਨਾਲ ਰੋਮਾਂਟਿਕ ਕਾਮੇਡੀ ਫ਼ਿਲਮ ਵਿੱਚ ਵਿੱਕੀ ਅਤੇ ਸਾਰਾ ਹਨ। ਇਹ ਮੱਧ ਪ੍ਰਦੇਸ਼, ਸ਼ਾਇਦ ਉਜੈਨ ਜਾਂ ਗਵਾਲੀਅਰ ‘ਤੇ ਆਧਾਰਿਤ ਹੈ। ਇਹ ਮੇਰੀਆਂ ਪਿਛਲੀਆਂ ਫ਼ਿਲਮਾਂ ਵਾਂਗ ਇੱਕ ਛੋਟੇ ਸ਼ਹਿਰ ਦੀ ਪ੍ਰੇਮ ਕਹਾਣੀ ਹੈ, ਜੋ ਸਮਾਜਿਕ ਸੁਨੇਹਾ ਦਿੰਦੀ ਹੈ।” ਸਿਨੇਮੈਟੋਗ੍ਰਾਫ਼ਰ-ਡਾਇਰੈਕਟਰ ਨੇ ਕਿਹਾ ਕਿ ਉਹ ਆਪਣੇ ਤਾਜ਼ਾ ਪ੍ਰਾਜੈਕਟ ਲਈ ਨਵੀਂ ਜੋੜੀ ਦੀ ਤਲਾਸ਼ ਵਿੱਚ ਸਨ। ਉਨ੍ਹਾਂ ਕਿਹਾ ਕਿ ਫ਼ਿਲਮ ਨਵੰਬਰ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਵਿੱਕੀ ਆਪਣੀ ਆਉਣ ਵਾਲੀ ਫ਼ਿਲਮ ‘ਸਰਦਾਰ ਊਧਮ’ ਦੀਆਂ ਤਿਆਰੀਆਂ ‘ਚ ਜੁਟੇ ਹਨ। -ਪੀਟੀਆਈ

News Source link