ਨਵੀਂ ਦਿੱਲੀ, 28 ਸਤੰਬਰ

ਭਾਰਤ ਦੇ 11 ਸੂਬਿਆਂ ਵਿੱਚ ਡੇਂਗੂ ਬੁਖਾਰ ਦਾ ਇਕ ਵੱਖਰੇ ਸਰੂਪ ਦਾ ਪਤਾ ਲੱਗਿਆ ਹੈ ਜਿਸ ਕਾਰਨ ਸਿਹਤ ਵਿਭਾਗ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਦੇਸ਼ ਵਿੱਚ ਡੇਂਗੂ ਭਾਵੇਂ ਕੰਟਰੋਲ ਅਧੀਨ ਹੈ ਪਰ ਇਸ ਬੁਖਾਰ ਦੇ ਨਵੇਂ ਸਰੂਪ, ਜਿਸ ਦੀ ਪਛਾਣ ਡੀਈਐੱਨਵੀ-2 ਵਜੋਂ ਹੋਈ ਹੈ, ਕਾਰਨ ਤੇਜ਼ ਬੁਖਾਰ ਦੇ ਕਈ ਕੇਸ ਸਾਹਮਣੇ ਆਏ ਹਨ। ਡੇਂਗੂ ਬੁਖਾਰ ਦੀ ਡੀਈਐੱਨਵੀ-2 ਕਿਸਮ ਕਾਰਨ ਸਰੀਰ ਦੇ ਅੰਦਰੂਨੀ ਹਿੱਸਿਆਂ ਵਿੱਚ ਖੂਨ ਰਿਸਣਾ ਵੀ ਸ਼ੁਰੂ ਹੋ ਜਾਂਦਾ ਦਾ ਹੈ। ਇਸੇ ਦੌਰਾਨ ਪੀਐੱਸਆਰਆਈ ਹਸਪਤਾਲ ਦੀ ਡਾ. ਵਨੀਤਾ ਸਿੰਘ ਟੰਡਨ ਨੇ ਕਿਹਾ ਕਿ ਡੇਂਗੂ ਦੇ ਮਰੀਜ਼ ਦਰਦ-ਨਿਵਾਰਕ ਦਵਾਈਆਂ ਅਤੇ ਐਸਪਰੀਨ ਦੀ ਗੋਲੀ ਨਾ ਲੈਣ। ਬੁਖਾਰ ਹੋਣ ‘ਤੇ ਪੈਰਾਸੀਟਾਮੋਲ ਦੀ ਗੋਲੀ ਲਈ ਜਾ ਸਕਦੀ ਹੈ। –ਪੀਟੀਆਈ

News Source link