ਪੇਈਚਿੰਗ, 27 ਸਤੰਬਰ

ਚੀਨ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਕਈ ਉਚਾਈ ਵਾਲੇ ਖੇਤਰਾਂ ਵਿਚ ਆਪਣੀ ਸੈਨਾ ਲਈ ਨਵੀਆਂ ਕੰਟੇਨਰ ਅਧਾਰਿਤ ਰਿਹਾਇਸ਼ਾਂ (ਸ਼ੈਲਟਰ) ਬਣਾਈਆਂ ਹਨ। ਪੂਰਬੀ ਲੱਦਾਖ ਵਿਚ ਇਹ ਟਿਕਾਣੇ ਭਾਰਤ ਵੱਲੋਂ ਕੀਤੀ ਤਾਇਨਾਤੀ ਤੋਂ ਬਾਅਦ ਬਣਾਏ ਗਏ ਹਨ। ਇਹ ਸ਼ੈਲਟਰ ਤਾਸ਼ੀਗੌਂਗ, ਮਾਂਜ਼ਾ, ਹੌਟ ਸਪਰਿੰਗਜ਼ ਤੇ ਚੁਰੁਪ ਨੇੜੇ ਬਣਾਏ ਗਏ ਹਨ। ਕੁਝ ਲੋਕਾਂ ਮੁਤਾਬਕ ਪਿਛਲੇ ਸਾਲ ਗਲਵਾਨ ਵਾਦੀ ਵਿਚ ਜਿਸ ਤਰ੍ਹਾਂ ਭਾਰਤ ਨੇ ਚੀਨ ਨੂੰ ਠੋਕਵਾਂ ਜਵਾਬ ਦਿੱਤਾ ਸੀ, ਉਸ ਤੋਂ ਬਾਅਦ ਇਹ ਉਨ੍ਹਾਂ ਇਲਾਕਿਆਂ ਵਿਚ ਵੀ ਸੈਨਾ ਲਾ ਰਿਹਾ ਹੈ ਜਿੱਥੇ ਪਹਿਲਾਂ ਨਹੀਂ ਲਾਈ ਜਾਂਦੀ ਸੀ। ਵੇਰਵਿਆਂ ਮੁਤਾਬਕ ਚੀਨੀ ਸੈਨਾ ਪੀਐਲਏ ਹੁਣ ਐਲਏਸੀ ਨਾਲ ਆਪਣਾ ਢਾਂਚਾ ਹੋਰ ਮਜ਼ਬੂਤ ਕਰ ਰਹੀ ਹੈ। ਉਹ ਭਾਰਤ ਦੀ ਰਣਨੀਤੀ ਦਾ ਜਵਾਬ ਦੇਣ ਲਈ ਅਜਿਹਾ ਕਰ ਰਹੇ ਹਨ। ਚੀਨੀ ਫ਼ੌਜੀ ਅਜਿਹੇ ਸਖ਼ਤ ਇਲਾਕਿਆਂ ਵਿਚ ਤਾਇਨਾਤੀ ਦੇ ਆਦੀ ਨਹੀਂ ਹਨ। ਉਨ੍ਹਾਂ ਦਾ ਹੌਸਲਾ ਵਧਾਉਣ ਲਈ ਅਜਿਹੀਆਂ ਰਿਹਾਇਸ਼ਾਂ ਉਸਾਰੀਆਂ ਜਾ ਰਹੀਆਂ ਹਨ। ਭਾਰਤ ਵੀ ਸੁਰੰਗਾਂ, ਪੁਲਾਂ ਤੇ ਸੜਕਾਂ ਦੀ ਉਸਾਰੀ ਕਰ ਰਿਹਾ ਹੈ। 3500 ਕਿਲੋਮੀਟਰ ਲੰਮੀ ਸਰਹੱਦ ਦੇ ਨਾਲ ਲੋੜੀਂਦਾ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ। -ਪੀਟੀਆਈ

ਚੀਨ ਨੇ ਵੀਜ਼ਾ ਪਾਬੰਦੀਆਂ ਦਾ ਬਚਾਅ ਕੀਤਾ

ਚੀਨ ਨੇ ਅੱਜ ਵੀਜ਼ੇ ਉਤੇ ਲਾਈਆਂ ਪਾਬੰਦੀਆਂ ਦਾ ਬਚਾਅ ਕੀਤਾ ਹੈ। ਇਨ੍ਹਾਂ ਕਾਰਨ ਹਜ਼ਾਰਾਂ ਭਾਰਤੀ ਫਸੇ ਹੋਏ ਹਨ ਤੇ ਪੇਈਚਿੰਗ ਨਹੀਂ ਆ ਸਕਦੇ। ਚੀਨ ਨੇ ਕਿਹਾ ਹੈ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਇਹ ਪਾਬੰਦੀਆਂ ਢੁੱਕਵੀਆਂ ਹਨ। ਇਹ ਸਿਰਫ਼ ਭਾਰਤ ਉਤੇ ਲਾਗੂ ਨਹੀਂ ਹਨ, ਪਰ ਬਾਹਰੋਂ ਮੁੜ ਰਹੇ ਚੀਨੀ ਨਾਗਰਿਕਾਂ ਉਤੇ ਵੀ ਲਾਗੂ ਹੁੰਦੀਆਂ ਹਨ।

News Source link