ਨਵੀਂ ਦਿੱਲੀ, 25 ਸਤੰਬਰ

ਮਰਹੂਮ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਖੈਬਰ ਪਖਤੂਨਖਵਾ ਸਰਕਾਰ ਨੂੰ ਇਨ੍ਹਾਂ ਜਾਇਦਾਦਾਂ ਦਾ ਕਬਜ਼ਾ ਮਿਲ ਗਿਆ ਹੈ ਜਿਸ ਤੋਂ ਬਾਅਦ ਕੰਮ ਸ਼ੁਰੂ ਹੋਇਆ ਹੈ। ਨਿਊਜ਼ ਰਿਪੋਰਟ ਅਨੁਸਾਰ ਰਾਜ ਕਪੂਰ ਦਾ ਜੱਦੀ ਘਰ, ਜੋ ਕਪੂਰ ਹਵੇਲੀ ਵਜੋਂ ਜਾਣਿਆ ਜਾਂਦਾ ਹੈ, ਅਤੇ ਦਿਲੀਪ ਕੁਮਾਰ ਦਾ ਜੱਦੀ ਘਰ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਖੇਤਰ ਵਿੱਚ ਸਥਿਤ ਹੈ। ਸਰਕਾਰ ਦੀ ਯੋਜਨਾ ਅਨੁਸਾਰ ਬੌਲੀਵੁੱਡ ਅਦਾਕਾਰਾਂ ਦੇ ਘਰਾਂ ਦੀ ਪਹਿਲਾਂ ਵਾਲੀ ਦਿੱਖ ਬਹਾਲ ਕੀਤੀ ਜਾਵੇਗੀ। ਮੁਰੰਮਤ ਦਾ ਕੰਮ ਸ਼ੁਰੂ ਕਰਨ ਲਈ ਪਹਿਲਾਂ ਦੋਵਾਂ ਘਰਾਂ ਦਾ ਮਲਬਾ ਹਟਾਇਆ ਗਿਆ ਹੈ। ਉਧਰ, ਦਿਲੀਪ ਕੁਮਾਰ ਦੇ ਭਤੀਜੇ ਫਵਾਦ ਇਸਹਾਕ ਨੇ ਆਪਣੇ ਚਾਚਾ ਅਤੇ ਰਾਜ ਕਪੂਰ ਦੇ ਜੱਦੀ ਘਰ ਦੇ ਮੁਰੰਮਤ ਅਤੇ ਨਵੀਨੀਕਰਨ ਦੇ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਸ਼ਾਵਰ ਨਾਲ ਦਿਲੀਪ ਕੁਮਾਰ ਦਾ ਮੋਹ ਕਦੇ ਨਹੀਂ ਟੁੱਟਿਆ। –ਏਜੰਸੀ

ਦਿਲੀਪ ਕੁਮਾਰ ਦਾ ਪੇਸ਼ਾਵਰ ਵਿਚਲਾ ਜੱਦੀ ਘਰ

News Source link